ਬੇਰੁਜ਼ਗਾਰਾਂ ਪ੍ਰਤੀ ਕੈਪਟਨ ਅਤੇ ਬਾਦਲਾਂ ਜਿੰਨੀ ਹੀ ਬੇਰਹਿਮ ਹੈ ਚੰਨੀ ਸਰਕਾਰ: Harpal Singh Cheema

ਚੰਡੀਗੜ੍ਹ: Harpal Singh Cheema ਨੇ ਪ੍ਰੈਸ ਕਾਨਫਰੰਸ ਦੌਰਾਨ ਬਠਿੰਡਾ ’ਚ ਮੁੱਖ ਮੰਤਰੀ Charanjit Singh Channi ਦੀਆਂ ਅੱਖਾਂ ਸਾਹਮਣੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਤੇ ਕੀਤੇ ਗਏ ਪੁਲੀਸ ਤਸ਼ੱਦਦ ਦੀ ਸਖ਼ਤ ਨਿਖ਼ੇਧੀ ਕੀਤੀ ਹੈ। Cheema ਨੇ ਸਾਬਕਾ ਆਕਲੀ ਸਿੱਖਿਆ ਮੰਤਰੀ Sikandar Singh Maluka ਅਤੇ ਸਾਬਕਾ ਕਾਂਗਰਸੀ ਮੰਤਰੀ Vijayinder Singla ਦੀਆਂ ਗਾਲ਼ਾਂ ਅਤੇ ਥੱਪੜਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਚ ਪੱਧਰੀ ਯੋਗਤਾ ਦੇ ਬਾਵਜੂਦ ਕਈ ਕਈ ਸਾਲਾਂ ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਪ੍ਰਤੀ Channi ਸਰਕਾਰ ਦਾ ਰਵਈਆ ਵੀ ਕੈਪਟਨ ਅਤੇ ਬਾਦਲਾਂ ਦੀਆਂ ਸਰਕਾਰਾਂ ਵਰਗਾ ਹੀ ਹੈ।
ਟਰੈਕਟਰਾਂ ਦੀ ਛੱਤਾਂ ‘ਤੇ ਚੜ੍ਹ ਨੱਚੇ ਕਿਸਾਨ! ਵੱਡੇ ਇਕੱਠ ਨੇ ਸੜਕਾਂ ਕਰਤੀਆਂ ਜਾਮ || D5 Channel Punjabi
Cheema ਨੇ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਵੱਲੋਂ ਸਾਰੀਆਂ ਹੱਦਾਂ ਪਾਰ ਕਰਕੇ ਬੇਰੁਜ਼ਗਾਰ ਲੜਕੇ ਲੜਕੀਆਂ ’ਤੇ ਢਾਹੇ ਤਸ਼ੱਦਦ ਲਈ ਮੁੱਖ ਮੰਤਰੀ Channi ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਅਜਿਹੇ ਅੱਥਰੇ ਅਫ਼ਸਰਾਂ ਦੀ ਵਰਦੀ ਲਹਾਉਣ ਲਈ ਹਰ ਸੰਭਵ ਲੜਾਈ ਲੜੇਗੀ ਤਾਂ ਕਿ ਹੋਰਨਾਂ ਨੂੰ ਸੀਮਾ ’ਚ ਰਹਿਣ ਦੀ ਸਿੱਖਿਆ ਮਿਲ ਸਕੇ। Harpal Singh Cheema ਨੇ ਕਿਹਾ ਕਿ ਸੰਬੰਧਿਤ Police ਅਧਿਕਾਰੀ ਵਿਰੁੱਧ ਆਮ ਆਦਮੀ ਪਾਰਟੀ ਲਿਖਤੀ ਰੂਪ ’ਚ ਡੀ.ਜੀ.ਪੀ. ਪੰਜਾਬ ਕੋਲ ਸ਼ਿਕਾਇਤ ਕਰੇਗੀ ਅਤੇ ਜ਼ਰੂਰਤ ਪਈ ਤਾਂ ਹਾਈਕੋਰਟ ਦਾ ਦਰਵਾਜਾ ਵੀ ਖੜਖੜਾਏਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.