ਬਾਦਲਾਂ ਦੀ BJP ਦੇ ਖੰਭਾਂ ਹੇਠ ਲੁਕਣ ਦੀ ਖੇਡ ਹੋਈ ਖਤਮ! Sidhu ਨੂੰ CM ਬਣਾਉਣ ਦੀ ਵਧੀ ਡਿਮਾਂਡ
ਲੁਧਿਆਣਾ : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਵੱਲੋਂ ਅਕਾਲੀ ਦਲ ਨਾਲ ਰਲ਼ ਕੇ ਚੋਣਾਂ ਲੜਨ ਤੋਂ ਇਨਕਾਰ ਕਰਨ ਮਗਰੋਂ ਅਕਾਲੀ ਦਲ ਦੀ ਮਾੜੀ ਹਾਲਤ ‘ਤੇ ਸਿਆਸੀ ਹਮਲਾ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਬਾਦਲਾਂ ਦੀ ਸਿਆਸਤ ਦਾ ਪਤਨ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੂੰ ਹੁਣ ਇਹ ਸਮਝ ਆ ਚੁੱਕੀ ਹੈ ਕਿ ਅਕਾਲੀ ਦਲ ਦੀ ਹਾਲਤ ਚੌਟਾਲਿਆਂ ਦੀ ਪਾਰਟੀ ਨਾਲੋਂ ਵੀ ਮਾੜੀ ਹੋ ਚੁੱਕੀ ਹੈ।
ਬਾਦਲਾਂ ਦੀ BJP ਦੇ ਖੰਭਾਂ ਹੇਠ ਲੁਕਣ ਦੀ ਖੇਡ ਹੋਈ ਖਤਮ! Sidhu ਨੂੰ CM ਬਣਾਉਣ ਦੀ ਵਧੀ ਡਿਮਾਂਡ
ਭਾਜਪਾ ਬਾਦਲਾਂ ਨਾਲੋਂ ਮੂੰਹ ਫ਼ੇਰ ਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੀ ਇਕੱਲੇ ਲੜਨ ਲਈ ਆਪਣੇ ਪਰ ਤੋਲ ਰਹੀ ਹੈ।
ਸਿਮਰਜੀਤ ਬੈਂਸ ਨੇ ਅਕਾਲੀ ਦਲ ਤੋਂ ਵੱਖ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਬਾਰੇ ਗੱਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਚੰਗੇ ਅਤੇ ਸਾਫ਼-ਸੁਥਰੇ ਅਕਸ ਵਾਲੇ ਆਗੂ ਉਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਲ ਹੋਣਗੇ ਅਤੇ ਇਹ ਕਾਫ਼ਲਾ ਨਵੇਂ ਅਕਾਲੀ ਦਲ ਦਾ ਰੂਪ ਲਵੇਗਾ। ਬੈਂਸ ਨੇ ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਬਾਰੇ ਕਿਹਾ ਕਿ ਚੋਣਾਂ ਮੌਕੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਉਨ੍ਹਾਂ ਦੇ ਆਪਣੇ ਹੀ ਵਿਧਾਇਕ ਦੁਖੀ ਹਨ।
ਹਿਟਲਰ ਦੀ ਕਿਤਾਬ ਤੋਂ ਭੜਕੇ ਬਾਦਲ, ਕੈਪਟਨ ਨੇ ਚਿੱਠੀ ਨੇ ਲਾਈਆਂ ਮਿਰਚਾਂ, ਹੁਣ ਅਸਤੀਫ਼ਾ ਦੇਵੇਗੀ ਹਰਸਿਮਰਤ?
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਹਾਰਨ ਕਰ ਕੇ ਕਾਂਗਰਸ ਹਾਈ ਕਮਾਂਡ ਕਮਜ਼ੋਰ ਪੈ ਗਈ ਹੈ ਨਹੀਂ ਤਾਂ ਕਦੋਂ ਦਾ ਕੈਪਟਨ ਨੂੰ ਬਦਲ ਕੇ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ। ਉਨ੍ਹਾਂ ਸੂਬੇ ‘ਚ ਬਿਜਲੀ ਮਹਿੰਗੀ ਕਰਨ ਲਈ ਕੈਪਟਨ ਅਤੇ ਬਾਦਲ ਦੋਵਾਂ ਨੂੰ ਜ਼ਿੰਮੇਵਾਰ ਦੱਸਿਆ। ਪੰਜਾਬ ਦੀ ਇੰਡਸਟਰੀ ਅਤੇ ਬੰਦ ਪਈਆਂ ਮਿਲਾਂ ਤੇ ਫੈਕਟਰੀਆਂ ਬਾਰੇ ਵੀ ਬੈਂਸ ਨੇ ਪ੍ਰਤੀਕਰਮ ਦਿੱਤੇ ਹਨ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਚ ਹਰ ਪਾਰਟੀ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਖੁਲਾਸਾ ਸਾਹਮਣੇ ਆ ਰਿਹਾ ਹੈ। ਹੁਣ ਦਿੱਲੀ ਦੀ ਸਿਆਸਤ ਪੰਜਾਬ ‘ਤੇ ਕੀ ਪ੍ਰਭਾਵ ਛੱਡੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.