NewsBreaking NewsD5 specialIndiaPoliticsPunjab

ਬਹਿਬਲ ਕਲਾਂ ਗੋਲੀ ਕਾਂਡ ਦਾ ਦੋਸ਼ ਕਬੂਲ ਕਰਨ ਬਾਦਲ : ਖਹਿਰਾ

ਪੰਜਾਬ ਵਿੱਚ ਤੀਜਾ ਬਦਲ ਸਮੇਂ ਦੀ ਲੋੜ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੋਵੇਂ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਲਾਠੀਚਾਰਜ ਮਾਮਲੇ ਦੇ ਮੁਲਜ਼ਮ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣਾ ਗੁਨਾਹ ਕਬੂਲ ਕਰ ਲੈਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਾਵੇਂ ਬਾਦਲ ਇਹ ਕਹਿ ਰਹੇ ਹਨ ਕਿ ਉਨ੍ਹਾਂ ਬਹਿਬਲ ਕਲਾਂ ਵਿੱਚ ਗੋਲੀ ਚਲਾਉਣ ਦੇ ਆਦੇਸ਼ ਨਹੀਂ ਸਨ ਦਿੱਤੇ ਪਰ ਉਹਨਾਂ ਡੇਢ ਸਾਲ ਆਪਣੇ ਰਾਜ ਦੌਰਾਨ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ `ਤੇ ਕੋਈ ਕਾਰਵਾਈ ਵੀ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਦੋ ਨੌਜਵਾਨਾਂ ਨੂੰ ਜਿਨ੍ਹਾਂ ਅਫ਼ਸਰਾਂ ਨੇ ਸ਼ਹੀਦ ਕੀਤਾ ਸੀ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕੇਸ ਚਲਾਉਣਾ ਚਾਹੀਦਾ ਸੀ।

Read Also ਖਹਿਰਾ ਨੇ ਕੇਜਰੀਵਾਲ ਕਰਾਤਾ ਚੁੱਪ

ਹੁਣ ਵੀ ਕੈਪਟਨ ਸਰਕਾਰ ਇਸ ਮਮਲੇ ਵਿਚ ਢਿੱਲ ਵਰਤ ਰਹੀ ਹੈ। ਸਰਕਾਰ ਚਾਹੇ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਇਲਾਵਾ ਵੀ ਆਪਣੇ ਤੌਰ `ਤੇ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਰਾਦਾ ਸਾਫ਼ ਨਹੀਂ ਉਹ ਖ਼ੁਦ ਬਾਦਲਾਂ ਨੂੰ ਬਚਾਉਣ ਚਾਹੁੰਦੇ ਹਨ। ਫੂਲਕਾ ਦੇ ਅਸਤੀਫ਼ੇ ਬਾਰੇ ਖਹਿਰਾ ਨੇ ਕਿਹਾ ਕਿ ਐਚਐਸ ਫੂਲਕਾ ਨੇ ਅਸਤੀਫ਼ਾ ਕੁਝ ਸੋਚ ਕੇ ਹੀ ਦਿੱਤਾ ਹੋਣਾ। ਖਹਿਰਾ ਦਾ ਕਹਿਣਾ ਹੈ ਕਿ ਸਮੂਹ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੋਈ ਹੈ ਕਿਉਂਕਿ ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸੇ ਕਰਨ ਹੀ ਫੂਲਕਾ ਨੇ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਹੈ।

IMG 20181012 121957

ਖਹਿਰਾ ਨੇ ਕਿਹਾ ਕਿ ਚੰਗੀ ਸੋਚ ਵਾਲੀ ਧਿਰਾਂ ਨੂੰ ਪੰਜਾਬ ਵਿੱਚ ਤੀਜਾ ਫਰੰਟ ਬਣਾ ਲੈਣਾ ਚਾਹੀਦਾ ਹੈ। ਕਿਉਂਕਿ ਇਹ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਉਹ ਕੋਈ ਤੀਜੀ ਪਾਰਟੀ ਨਹੀਂ ਖੜ੍ਹਨਾ ਚਾਹੁੰਦੇ ਸਗੋਂ ਇਸ ਗੱਲ ਦੇ ਹੱਕ ਵਿੱਚ ਹਨ ਕਿ ਇੱਕੋ ਸੋਚ ਵਾਲੀਆਂ ਸਾਰੀਆਂ ਧਿਰਾਂ ਤੀਜਾ ਬਦਲ ਪੇਸ਼ ਕਰਨ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ। ਪੰਜਾਬ ਦਾ ਜਿਹੋ ਜਿਹਾ ਮਾਹੌਲ ਹੈ ਉਸ ਵਿੱਚ ਸੁਧਾਰ ਲਈ ਸਾਫ਼ ਸੁਥਰੇ ਆਗੂਆ ਦੀ ਲੋੜ ਹੈ ।ਅਜਿਹਾ ਕਰਕੇ ਕੇਂਦਰ ਦੀ ਸਿਆਸਤ ਦੇ ਜੂਲੇ ਨੂੰ ਉਤਾਰਿਆ ਜਾ ਸਕਦਾ ਹੈ। ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਾਰਟੀ ਦੇ ਕੇਜਰੀਵਾਲ ਧਿਰ ਨਾਲ ਸਬੰਧਤ ਵਿਧਾਇਕਾਂ `ਤੇ ਵੀ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਅਤੇ ਉਸ ਦੇ ਸਾਥੀ ਲੋਕਾਂ ਦੀਆਂ ਭਾਵਨਾਵਾਂ `ਤੇ ਖਰਾ ਨਹੀਂ ਉੱਤਰ ਰਹੇ ਜਿਸ ਕਾਰਨ ਉਨ੍ਹਾਂ ਨੂੰ ਬਰਗਾੜੀ ਮੋਰਚੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਖਹਿਰਾ ਦੇ ਨਾਲ ਇਸ ਮੌਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button