PunjabTop News

ਬਹਿਬਲਕਲਾ ਗੋਲੀਕਾਂਡ ਮਾਮਲਿਆ ਦੀ ਸਟੇਟਸ ਰਿਪੋਰਟ ਦਾਖਲ

 ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲਿਆਂ ਵਿਚ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ਆਸ ਉਸ ਵਕਤ ਬੱਝੀ ਜਦੋਂ  ਬਹਿਬਲਕਲਾ ਗੋਲੀਕਾਂਡ ਮਾਮਲਿਆ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ ਨੇ ਫਰੀਦਕੋਟ ਅਦਾਲਤ ਵਿਚ ਇਸ ਮਾਮਲੇ ਦੀ ਜਾਂਚ ਦੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ। ਸਟੇਟਸ ਰਿਪੋਰਟ ਦਾਖਲ ਕਰਨ ਤੋਂ ਬਾਅਦ ਹੁਣ ਇਹਨਾਂ ਮਾਮਲਿਆ ਤੇ ਬੰਦ ਪਏ ਟ੍ਰਾਇਲ ਸੁਰੂ ਹੋ ਸਕਣਗੇ ਅਤੇ ਸੁਣਵਾਈ ਅੱਗੇ ਵਧੇਗੀ ।

ਸਟੇਟਸ ਰਿਪੋਟ ਦਾਖਲ ਕੀਤੇ ਜਾਣ ਦੀ ਪੁਸ਼ਟੀ ਫਰੀਦਕੋਟ ਡੀਐਸਪੀ ਆਸਵੰਤ ਸਿੰਘ ਧਾਲੀਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆ ਕੀਤੀ ਗਈ। ਉਹਨਾਂ ਦੱਸਿਆ ਕਿ ਸ਼ੁੱਕਰਵਾਰ ਬਹਿਬਲਕਲਾ ਗੋਲੀਕਾਂਡ ਮਾਮਲਿਆ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ ਵੱਲੋਂ ਮਾਨਯੋਗ ਅਦਾਲਤ ਵਿਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਸਟੇਟਸ ਰਿਪੋਰਟ ਵਿਸ਼ੇਸ਼ ਜਾਂਚ ਟੀਮ (SIT) ਨੇ ਕੀ ਤੱਥ ਪੇਸ ਕੀਤੇ ਹਨ ਇਸ ਬਾਰੇ ਉਹ ਕੁਝ ਵੀ ਨਹੀਂ ਦੱਸ ਸਕਦੇ।

ਇਸ ਮੌਕੇ ਫਰੀਦਕੋਟ ਅਦਾਲਤ ਵਿਚ ਪਹੁੰਚੇ ਬਹਿਬਲਕਲਾਂ ਇਨਸਾਫ ਮੋਰਚੇ ਆਗੂ ਸੁਖਰਾਜ ਸਿੰਘ ਨਿਆਮੀਂ ਵਾਲਾ ਨੇ ਵਿਸੇਸ ਜਾਂਚ ਟੀਮ ਵੱਲੋਂ ਸਟੇਟਸ ਰਿਪੋਰਟ ਦਾਖਲ ਕਰਨ ਅਤੇ ਮਾਨਯੋਗ ਅਦਾਲਤ ਵਿਚ ਦੋਹਾਂ ਮਾਮਲਿਆ ਦਾ ਟਰਾਇਲ ਸੁਰੂ ਹੋਣ ਤੇ ਸੰਤੁਸ਼ਟੀ ਪ੍ਰਗਟਾਈ। ਉਹਨਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਜੋ ਵਿਸੇਸ ਜਾਂਚ ਟੀਮ ਵੱਲੋਂ ਹੁਣ ਤੱਕ ਚਲਾਨ ਪੇਸ਼ ਕੀਤੇ ਗਏ ਹਨ ਜੋ ਹੁਣ ਤੱਕ ਦੀ ਜਾਂਚ ਹੋਈ ਹੈ ਉਸ ਤੇ ਟਰਾਇਲ ਚੱਲੇ ਅਤੇ ਦੋਸੀਆਂ ਨੂੰ ਸਜਾਵਾਂ ਹੋਣ ਅੱਜ ਜੋ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੇ ਇਸ ਨਾਲ ਹੁਣ ਅਦਾਲਤ ਵਿਚ ਰੁਕੇ ਹੋਏ ਟਰਾਇਲ ਸੁਰੂ ਹੋ ਸਕਣਗੇ ਅਤੇ ਉਹਨਾਂ ਨੂੰ ਇਨਸਾਫ ਮਿਲਣ ਦੀ ਆਸ ਜਾਗੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button