ਫਰੀਦਕੋਟ ਤੋਂ ਆਏ ਕਰੋਨਾ ਦੇ ਨਤੀਜੇ, ਸਿਵਲ ਸਰਜਨ ਨੇ ਦੱਸੀ ਰਿਪੋਰਟ
ਫਰੀਦਕੋਟ : ਫਰੀਦਕੋਟ ਸ਼ਹਿਰ ‘ਚ ਪਿਛਲੇ ਦਿਨੀ ਕੋਰੋਨਾ ਵਾਇਰਸ ਦਾ ਇਕ ਪੌਜ਼ੀਟਿਵ ਮਰੀਜ਼ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪੂਰੇ ਮੁਹੱਲੇ ਨੂੰ ਸੀਲ ਕਰ ਦਿੱਤਾ ਅਤੇ 650 ਘਰਾਂ ਦਾ ਸਰਵੇ ਕਰਵਾਇਆ ਗਿਆ। ਅਧਿਕਾਰੀਆਂ ਮੁਤਾਬਕ ਮਰੀਜ਼ ਦੇ ਪਰਿਵਾਰ ਮੈਂਬਰਾਂ, ਦੋਸਤਾਂ ਦੇ ਨਾਲ ਨਾਲ ਤਬਲੀਗੀ ਜਮਾਤ ਦੇ 14 ਵਿਅਕਤੀਆਂ ਸਣੇ ਕੁੱਲ 61 ਸ਼ੱਕੀ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ।
ਫਰੀਦਕੋਟ ਤੋਂ ਆਏ ਕਰੋਨਾ ਦੇ ਨਤੀਜੇ, ਸਿਵਲ ਸਰਜਨ ਨੇ ਦੱਸੀ ਰਿਪੋਰਟ | Faridkot | Curfew
ਜਿੰਨਾਂ ‘ਚੋਂ 41 ਦੀ ਰਿਪੋਰਟ ਨੈਗਟਿਵ ਹੈ ਅਤੇ 20 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਮਰੀਜ਼ ਦੀ ਗਰਭਵਤੀ ਪਤਨੀ ਤੇ 7 ਸਾਲਾ ਬੇਟੀ ਦੀ ਰਿਪੋਰਟ ਵੀ ਨੈਗਟਿਵ ਆਈ ਹੈ ਜਦਕਿ ਮਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸੋ ਲੋਕਾਂ ਨੂੰ ਕਰਫਿਊ ਦੌਰਾਨ ਘਰਾਂ `ਚ ਰਹਿਣ ਦੀ ਤਾਕੀਦ ਹੈ। ਅਜਿਹੇ ਹਾਲਾਤ ‘ਚ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ। ਐਮਰਜੈਂਸੀ ਨੰਬਰ 112 `ਤੇ ਫੋਨ ਕਰਕੇ ਲੋਕ ਮਦਦ ਲੈ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.