InternationalTop News

ਫਰਾਂਸ ਚ ਟਕਰਾਏ ਦੋ ਰਾਫੇਲ ਲੜਾਕੂ ਜਹਾਜ਼, ਪਾਇਲਟਾਂ ਦੀ ਮੌਤ

ਫਰਾਂਸ ਚ ਬੁੱਧਵਾਰ ਨੂੰ ਅਸਮਾਨ ‘ਚ ਦੋ ਰਾਫੇਲ ਜਹਾਜ਼ਾਂ ਦੀ ਟੱਕਰ ਦੇਖਣ ਨੂੰ ਮਿਲੀ, ।ਜਿਸ ਤੋਂ ਬਾਅਦ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ। ਬੀਤੀ ਰਾਤ ਕਰੀਬ 10:30 ਵਜੇ ਵਾਪਰਿਆ ਇਹ ਹਾਦਸਾ ਫਰਾਂਸ ਦੇ ਰਾਸ਼ਟਰਪਤੀ ਨੇ ਦੋਵਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਜਦੋਂ ਦੋ ਰਾਫੇਲ ਜਹਾਜ਼ ਫਰਾਂਸ ਦੇ ਉੱਤਰ-ਪੂਰਬੀ ਸ਼ਹਿਰ ਕੋਲੰਬੇ-ਲੇਸ-ਬੇਲੇਸ ਦੇ ਉੱਪਰ ਉੱਡ ਰਹੇ ਸਨ। ਰਾਤ 10:30 ਵਜੇ ਦੋਵੇਂ ਰਾਫੇਲ ਜਹਾਜ਼ ਇੱਕ ਦੂਜੇ ਨਾਲ ਟਕਰਾ ਗਏ। ਜਹਾਜ਼ ਦੇ ਟਕਰਾਉਣ ਕਾਰਨ ਇਲਾਕੇ ‘ਚ ਭਿਆਨਕ ਧਮਾਕਾ ਹੋਇਆ ਅਤੇ ਅਸਮਾਨ ‘ਚੋਂ ਜਹਾਜ਼ ਦਾ ਮਲਬਾ ਡਿੱਗਣ ਲੱਗਾ। ਜਹਾਜ਼ ਵਿੱਚ ਮੌਜੂਦ ਇੱਕ ਪਾਇਲਟ ਨੇ ਛਾਲ ਮਾਰ ਦਿੱਤੀ। ਦੋ ਪਾਇਲਟ ਲਾਪਤਾ ਸਨ। ਜ਼ਖਮੀ ਪਾਇਲਟ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਦਕਿ ਬਾਕੀ ਦੋ ਪਾਇਲਟਾਂ ਦੀ ਤਲਾਸ਼ 10 ਘੰਟੇ ਤੱਕ ਜਾਰੀ ਰਹੀ। ਦੋਵਾਂ ਪਾਇਲਟਾਂ ਦੀਆਂ ਲਾਸ਼ਾਂ 10 ਘੰਟੇ ਦੀ ਤਲਾਸ਼ ਤੋਂ ਬਾਅਦ ਬਰਾਮਦ ਕੀਤੀਆਂ ਗਈਆਂ। ਇਸ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button