NewsBreaking NewsD5 specialEntertainmentPunjab

ਪੱਤਰਕਾਰਾਂ ਨੇ ਸਿੱਧੂ ਮੂਸੇਵਾਲਾ ਦਾ ਬੁਲਾਇਆ ਬੰਬੀਹਾ !

ਅੰਮ੍ਰਿਤਸਰ : ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਫ਼ੇਸਬੁੱਕ ਆਈਡੀ ਤੋਂ ਲਾਈਵ ਹੋ ਕੇ ਪੱਤਰਕਾਰ ਭਾਈਚਾਰੇ ਦੇ ਖਿਲਾਫ਼ ਨਾ ਸੁਣਨ ਵਾਲੀ ਮੰਦੀ ਸ਼ਬਦਾਵਲੀ ਬੋਲੀ ਸੀ। ਜਿਸ ਤੋਂ ਬਾਅਦ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਸੀ। ਜਿਸਦੇ ਚੱਲਦਿਆਂ ਅੰਮ੍ਰਿਤਸਰ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਵੱਲੋਂ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਤਿੰਨ ਘੰਟੇ ਤੱਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਉਕਤ ਗਾਇਕ ਦੇ ਖਿਲਾਫ਼ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ.ਸੁਖਚੈਨ ਸਿੰਘ ਵੱਲੋਂ ਅਗਲੇ ਦਿਨ ਪਰਚਾ ਦਰਜ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਚੁੱਕਿਆ ਗਿਆ ਸੀ ਪਰ ਪੁਲਿਸ ਵੱਲੋਂ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

Big Breaking-Navjot Sidhu ਦੀਆਂ ਵਧੀਆਂ ਮੁਸ਼ਕਿਲਾਂ!, ਲੱਭਣ ਲਈ ਘਰ ਪੁੱਜੀ ਪੁਲਿਸ, 2 ਦਿਨ ਤੋਂ ਨਹੀਂ ਮਿਲੇ ਸਿੱਧੂ

ਅੱਜ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਦੀ ਅਗਵਾਈ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਸਿੱਧੂ ਮੂਸੇਵਾਲਾ ਦੇ ਪੁਤਲੇ ਨੂੰ ਸੜਕ ਤੇ ਘੜੀਸਿਆ ਗਿਆ ਤੇ ਫ਼ਿਰ ਪੁਤਲੇ ਨੂੰ ਛਿੱਤਰ ਮਾਰ-ਮਾਰ ਕੇ ਬੰਬੀਹਾ ਬੁਲਾਇਆ ਗਿਆ। ਫਿਰ ਪੁਤਲਾ ਫੂਕਿਆ ਤੇ ਸਿੱਧੂ ਮੂਸੇਵਾਲਾ ਦੇ ਖਿਲਾਫ਼ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਪੱਤਰਕਾਰਾਂ ਨੇ ਇੱਕ ਸੁਰ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ.ਸੁਖਚੈਨ ਸਿੰਘ ਕੋਲੋਂ ਸਿੱਧੂ ਮੂਸੇਵਾਲਾ ਦੇ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ।  ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਖਿਲਾਫ਼ ਜੋ ਵੀ ਮੰਦੀ ਭਾਸ਼ਾ ਦੀ ਵਰਤੋਂ ਕਰੇਗਾ।

ਢੱਡਰੀਆਂ ਵਾਲੇ ਤੋਂ ਬਾਅਦ ਹੁਣ ਅਜਨਾਲਾ ਨੇ ਹਰਨਾਮ ਧੁੰਮਾਂ ਨਾਲ ਲਿਆ ਪੰਗਾ,ਆਪਸ ‘ਚ ਹੀ ਲੜੀ ਜਾਂਦੇ ਪੰਥ ਦੇ ਰਖਵਾਲੇ

ਉਸਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਲੋਕਤੰਤਰ ਦੇ ਚੋਥੇ ਥੰਮ੍ਹ ਮੀਡੀਆ ਖਿਲਾਫ਼ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਸਿੱਧੂ ਮੂਸੇਵਾਲੇ ਦੇ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ, ਪ੍ਰਧਾਨ ਰਣਜੀਤ ਸਿੰਘ ਮਸੌਣ, ਵਾਈਸ ਪ੍ਰਧਾਨ ਰਜਨੀਸ਼ ਕੋਂਸਲ, ਸੀਨੀਅਰ ਵਾਈਸ ਪ੍ਰਧਾਨ ਦਲਬੀਰ ਭਰੋਵਾਲ, ਸਲਾਹਕਾਰ ਜੋਗਾ ਸਿੰਘ, ਪੱਤਰਕਾਰ ਵਿਸ਼ਾਲ ਸ਼ਰਮਾ, ਮਲਕੀਤ ਸਿੰਘ, ਸ਼ਨੀ ਸਹੋਤਾ, ਜਗਤਾਰ ਮਾਹਲਾ, ਮੰਗਲ ਸਿੰਘ, ਕਿਸ਼ਨਾ, ਸੁਨੀਲ ਖੋਸਲਾ, ਅਮਰੀਕ ਸਿੰਘ ਵੱਲਾ, ਲੱਕੀ, ਸੰਨੀ, ਜੀਵਨ ਸ਼ਰਮਾ, ਜਗਦੀਪ ਸਿੰਘ, ਰਮਨ ਵੋਹਰਾ ਤੇ ਆਦਿ ਪੱਤਰਕਾਰ ਤੇ ਹੋਪ ਫਾਉਂਡੇਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button