
SGPC ਨੇ ਪੱਛਮੀ ਪਹਿਰਾਵਾ ਪਹਿਨਣ (Western Wear) ਦੇ ਇੱਕ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਹੈ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ 20 ਮੁਲਾਜ਼ਮਾਂ ਨੂੰ ਜੁਰਮਾਨਾ ਲਾਇਆ ਹੈ।
ਜਾਣਕਾਰੀ ਅਨੁਸਾਰ, ਇਹ ਕਾਰਵਾਈ ਬੀਤੇ ਦਿਨੀ ਇੱਕ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਪੱਛਮੀ ਪਹਿਰਾਵਾ (ਸੂਟ-ਬੂਟ, ਕੋਟ-ਪੈਂਟ, ਜੀਨਸ ਆਦਿ) ਪਾ ਕੇ ਆਉਣ ਕਾਰਨ ਕੀਤੀ ਗਈ। ਇਨ੍ਹਾਂ 20 ਮੁਲਾਜ਼ਮਾਂ ਵਿੱਚ ਮੈਨੇਜਰ ਅਤੇ ਅਕਾਊਂਟੈਂਟ ਸ਼ਾਮਲ ਹਨ।
ਐਡਵੋਕੇਟ ਧਾਮੀ ਨੇ ਮੁਲਾਜ਼ਮਾਂ ਖਿਲਾਫ਼ ਇਹ ਕਾਰਵਾਈ ਧਾਰਾ 85 ਅਧੀਨ ਕੀਤੀ ਹੈ, ਜਿਸ ਤਹਿਤ ਸਾਰੇ ਮੁਲਾਜ਼ਮਾਂ ਨੂੰ ਗੁਰੂ ਦੀ ਗੋਲਕ ‘ਚ 2100-2100 ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਪਹਿਲਾਂ ਹੀ ਵਰਦੀ ਤਹਿਤ ਕੁੜਤਾ-ਪਜਾਮਾ ਪਹਿਨਣ ਦੇ ਹੁਕਮ ਲਾਗੂ ਕੀਤੇ ਗਏ ਹਨ। ਇਸ ਨਾਲ ਸ਼ਰਧਾਲੂਆਂ ਦੀ ਭੀੜ ਵਿੱਚ ਵੀ ਉਹ ਵੱਖਰੇ ਪਛਾਣੇ ਜਾ ਸਕਣ ਅਤੇ ਗੁਰਦੁਆਰਾ ਸਾਹਿਬਾਨ ਦੇ ਅਧਿਆਤਮ ਮਾਹੌਲ ਦੀ ਮਰਿਆਦਾ ਵੀ ਬਣੀ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




