PunjabTop News

ਪੰਜਾਬ ਵਿਚ ਹਾਲਾਤ ਖ਼ਰਾਬ ! ਸਵਾਰੀਆਂ ਨਾਲ ਭਰੀ PRTC ਬੱਸ ਨਾਲ ਦਿਨ ਦਿਹਾੜੇ ਲੁੱਟ

ਮੋਗਾ-ਬਰਨਾਲਾ ਕੌਮੀ ਸ਼ਾਹ ਮਾਰਗ ‘ਤੇ ਦੁਪਹਿਰ ਚਿੱਟੇ ਦਿਨ 3.40 ਵਜੇ ਮੋਗਾ ਤੋਂ ਸੰਗਰੂਰ ਜਾ ਰਹੀ ਇਕ ਪੀ. ਆਰ. ਟੀ. ਸੀ. ਦੀ ਬੱਸ (13ਵੀ ਆਈ 1171) ਜਦੋਂ ਬੱਸ ਅੱਡੇ ‘ਤੇ ਪੁੱਜੀ ਤਾਂ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਸਵਾਰੀ ਚੜ੍ਹਾਉਣ ਦੇ ਬਹਾਨੇ ਡਰਾਈਵਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕੈਸ਼ ਬੈਗ ਖੋਹ ਕੇ ਫਰਾਰ ਹੋ ਗਏ। ਇਸ ਮਗਰੋਂ ਪੀ. ਬੀ. 19 ਐੱ ਮ2351 ਪੀ. ਆਰ. ਟੀ. ਸੀ ਬੱਸ ਵੀ ਆ ਕੇ ਰੁਕ ਗਈ। ਇਸ ਦੌਰਾਨ ਕੌਮੀ ਸ਼ਾਹ ਮਾਰਗ ‘ਤੇ ਸਹਿਮ ਦਾ ਮਾਹੌਲ ਬਣ ਗਿਆ ਅਤੇ ਇੱਕ ਘੰਟਾ ਬੀਤਣ ਮਗਰੋਂ ਵੀ ਪੁਲਸ ਨਹੀਂ ਪੁੱਜੀ।

ਬੱਸ ਸਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿਚ ਕਾਨੂੰਨ ਵਿਵਸਥਾ ਕਾਬੂ ਰੱਖਣ ਵਿਚ ਪੂਰੀ ਤਰ੍ਹਾਂ ਫ਼ੇਲ ਸਾਬਤ ਹੋ ਰਹੀ ਹੈ। ਬੱਸ ਵਿਚ ਸਵਾਰ ਔਰਤਾਂ ਕਸ਼ਮੀਰ ਕੌਰ, ਰਣਜੀਤ ਕੌਰ ਆਦਿ ਨੇ ਦੱਸਿਆ ਕਿ ਕੰਡਕਟਰ ਸੁਰਜੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਦੀ ਪੱਗ ਵੀ ਉਤਾਰ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਪੰਜਾਬ ਅੰਦਰ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button