NewsBreaking NewsD5 specialPoliticsPunjab

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਪੁਲਿਸ ਵੱਲੋਂ ਮਾਮਲਾ ਦਰਜ

ਪਠਾਨਕੋਟ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਸ਼ਰਮਾ ਨੇ ਪਠਾਨਕੋਟ ‘ਚ ਰਾਜਨੀਤਿਕ ਮੀਟਿੰਗ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ। ਇਹ ਮਾਮਲਾ ਪਠਾਨਕੋਟ ਪੁਲਿਸ ਥਾਣੇ ‘ਚ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਦੋ ਦਿਨ ਪਹਿਲਾਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਕਰੀਬ ਚਾਰ ਦਰਜਨ ਹਮਾਇਤੀਆਂ ਸਮੇਤ ਇੱਕ ਸਭਾ ਕੀਤੀ। ਪੁਲਿਸ ਵੱਲੋਂ ਮੁਕੱਦਮਾ ਬੀਤੀ ਦੇਰ ਸ਼ਾਮ ਨੂੰ ਦਰਜ ਕੀਤਾ ਗਿਆ, ਜਿਸ ਦੀ ਸੂਚਨਾ ਅੱਜ ਮਿਲੀ ਹੈ।

🔴 Live 🔴ਕੀ ਜਥੇਦਾਰ ਨੇ ਮੁੜ ਮੰਗਿਆ ਖਾਲਿਸਤਾਨ? ਪੁਲਿਸ ਨੇ ਲੱਭ ਲਿਆ ਸੈਣੀ ਦਾ ਪੱਕਾ ਟਿਕਾਣਾ?

ਜਿਨ੍ਹਾਂ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਤੋਂ ਇਲਾਵਾ ਪੰਜ ਹੋਰ ਲੋਕਾਂ ਦਾ ਨਾਮ ਵੀ ਲਿਖਿਆ ਗਿਆ ਹੈ, ਜਦਕਿ 35 ਤੋਂ 40 ਲੋਕਾਂ ਦਾ ਨਾਮ ਅਣਪਛਾਤੇ ਤੌਰ ‘ਤੇ ਹੈ। ਇਨ੍ਹਾਂ ਲੋਕਾਂ ‘ਤੇ ਸਿਰਫ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੀ ਨਹੀਂ, ਸਗੋਂ ਧਾਰਾ ਇੱਕ ਸੌ ਚੁਤਾਲੀ ਦੀ ਉਲੰਘਣਾ ਕਰਨ ਦਾ ਵੀ ਦੋਸ਼ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚ ਪਹਿਲਾਂ ਵੀ ਸਿਆਸੀ ਲੋਕਾਂ ‘ਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਜ਼ਮਾਨਤਾਂ ਕਰਵਾਉਣੀਆਂ ਪਈਆਂ ਸਨ । ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਦੇ ਧਰਨੇ ਵੀ ਚੱਲ ਚੱਲ ਰਹੇ ਹਨ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button