ਚੰਡੀਗੜ੍ਹ : ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲਾਂ ਵਿੱਚ ਘੇਰਿਆ ਹੈ। ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ “ਦੋਸਤੋ, ਦੇਖੋ ਅਰਵਿੰਦ ਕੇਜਰੀਵਾਲ ਵੱਲੋ ਕੀਤਾ ਫਰਾਡ।
ਪੰਜਾਬ ਸਰਕਾਰ ਕੋਲੋਂ Z Plus ਸਕਿਉਰਟੀ ਲੈਣ ਵਾਸਤੇ ਖੁਦ ਨੂੰ AAP ਪੰਜਾਬ ਦਾ ਕਨਵੀਨਰ ਦਿਖਾਇਆ ਹੈ ਜਦਕਿ ਉਸ ਨੂੰ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਵਜੋਂ ਭਾਰਤ ਸਰਕਾਰ ਵੱਲੋਂ Z Plus ਸਕਿਉਰਟੀ ਮਿਲੀ ਹੋਈ ਹੈ। ਇਹ ਦਸਤਾਵੇਜ਼ ਹਾਈ ਕੋਰਟ ਵਿੱਚ ਕੀਤੀ ਰਿਟ ਪਟੀਸ਼ਨ ਦਾ ਹਿੱਸਾ ਹਨ।“ ਇਸ ਦੇ ਨਾਲ ਹੀ ਉਹਨਾਂ ਨੇ ਭਗਵੰਤ ਮਾਨ ਨੂੰ ਇਸ ਮਾਮਲੇ ਤੇ ਸਪੱਸ਼ਟੀਕਰਣ ਦੇਣ ਦੀ ਵੀ ਮੰਗ ਕੀਤੀ ਹੈ।
What a fraud committed by @ArvindKejriwal to show himself as Convenor Aap Punjab to secure Z Plus security personnel from Pb govt despite already having Z Plus cover from GOI as Cm Delhi.Below documents are from a writ petition in High Court. @BhagwantMann must explain dis fraud? pic.twitter.com/dWcb7VPvfv
— Sukhpal Singh Khaira (@SukhpalKhaira) July 27, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.