PunjabTop News

ਪੰਜਾਬ ‘ਚ 3 ਮਹੀਨਿਆਂ ਲਈ 22 ਟ੍ਰੇਨਾਂ ਰੱਦ

ਪੰਜਾਬ ‘ਚ ਤਿੰਨ ਮਹੀਨਿਆਂ ਲਈ ਕਰੀਬ 22 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਟ੍ਰੇਨਾਂ ਦਸੰਬਰ ਤੋਂ ਫਰਵਰੀ ਤੱਕ ਰੱਦ ਰਹਿਣਗੀਆਂ। ਰੱਦ ਕੀਤੀਆਂ ਟ੍ਰੇਨਾਂ ਜੰਮੂ, ਪੰਜਾਬ, ਹਿਮਾਚਲ, ਚੰਡੀਗੜ੍ਹ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਚੱਲਦੀਆਂ ਹਨ। ਦਸੰਬਰ ‘ਚ ਛੁੱਟੀਆਂ ‘ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਾਰੀਆਂ ਟ੍ਰੇਨਾਂ ਅੱਪ ਅਤੇ ਡਾਊਨ ਰਾਜਾਂ ਲਈ ਬਣਾਈਆਂ ਗਈਆਂ ਸਨ। ਕੁਝ ਕਾਰਨਾਂ ਕਰਕੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਦੇ ਮੁੱਖ ਦਫ਼ਤਰ ਬੜੋਦਾ ਹਾਊਸ ਦਿੱਲੀ ਤੋਂ 27 ਸਤੰਬਰ ਨੂੰ ਜਾਰੀ ਹੋਏ ਪੱਤਰ ਜੋ ਕਿ ਜਨਰਲ ਮੈਨੇਜਰ ਆਪ੍ਰੇਸ਼ਨ ਉੱਤਰੀ ਰੇਲਵੇ ਵੱਲੋਂ ਜਾਰੀ ਕੀਤਾ ਗਿਆ, ਵਿਚ ਇਹਨਾਂ ਟ੍ਰੇਨਾਂ ਦੇ ਰੱਦ ਕਰਨ ਦੀ ਪੁਸ਼ਟੀ ਕੀਤੀ ਗਈ ਹੈ।

ਇਨ੍ਹਾਂ ਟ੍ਰੇਨਾਂ ਨੂੰ ਰੱਦ ਕਰਨ ਦੇ ਹੁਕਮ ਦਿੱਤੇ

ਪੰਜਾਬ ‘ਚ 3 ਮਹੀਨਿਆਂ ਲਈ 22 ਟ੍ਰੇਨਾਂ ਰੱਦ
ਚੰਡੀਗੜ੍ਹ ਅੰਮ੍ਰਿਤਸਰ ਸੁਪਰ ਫਾਸਟ (12241) ਦਸੰਬਰ ਤੋਂ 28 ਫਰਵਰੀ
ਅੰਮ੍ਰਿਤਸਰ ਚੰਡੀਗੜ੍ਹ ਸੁਪਰ ਫਾਸਟ (12242), 2 ਦਸੰਬਰ ਤੋਂ 3 ਮਾਰਚ
ਕਾਲਕਾ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (14503), 3 ਦਸੰਬਰ ਤੋਂ 28 ਫਰਵਰੀ
ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਕਾਲਕਾ ਐਕਸਪ੍ਰੈਸ ( 14504), 4 ਦਸੰਬਰ ਤੋਂ 1 ਮਾਰਚ
ਅੰਮ੍ਰਿਤਸਰ ਤੋਂ ਨੰਗਲ ਡੈਮ (14505), 1 ਦਸੰਬਰ ਤੋਂ 28 ਫਰਵਰੀ
ਨੰਗਲ ਡੈਮ ਤੋਂ ਅੰਮ੍ਰਿਤਸਰ ਐਕਸਪ੍ਰੈਸ (14506) 2 ਦਸੰਬਰ ਤੋਂ 1 ਮਾਰਚ
ਰਿਸ਼ੀਕੇਸ਼ ਤੋਂ ਜੰਮੂ ਤਵੀ (14605) 2 ਦਸੰਬਰ ਤੋਂ 24 ਫਰਵਰੀ
ਜੰਮੂ 1 ਦਸੰਬਰ ਤੋਂ 23 ਫਰਵਰੀ ਤੱਕ ਤਵੀ ਤੋਂ
ਰਿਸ਼ੀਕੇਸ਼ ਐਕਸਪ੍ਰੈੱਸ (14606), 7 ਦਸੰਬਰ ਤੋਂ 22 ਫਰਵਰੀ ਤੱਕ
ਲਾਲ ਕੁਆਂ ਤੇ ਅੰਮ੍ਰਿਤਸਰ ਐਕਸਪ੍ਰੈੱਸ (14615), 7 ਦਸੰਬਰ ਤੋਂ 22 ਫਰਵਰੀ ਤੱਕ
ਪੂਰਨੀਆ ਕੋਰਟ ਤੋਂ ਅੰਮ੍ਰਿਤਸਰ ਐਕਸਪ੍ਰੈੱਸ (14616, 14617) 3 ਦਸੰਬਰ ਤੋਂ 2 ਮਾਰਚ
ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈੱਸ (14618) 1 ਦਸੰਬਰ ਤੋਂ 28 ਫਰਵਰੀ
ਚੰਡੀਗੜ੍ਹ ਫ਼ਿਰੋਜ਼ਪੁਰ ਐਕਸਪ੍ਰੈਸ (14629) 2 ਦਸੰਬਰ ਤੋਂ 1 ਮਾਰਚ
ਚੰਡੀਗੜ੍ਹ ਸਤਲੁਜ ਐਕਸਪ੍ਰੈਸ (14630) 1 ਦਸੰਬਰ ਤੋਂ 28 ਫਰਵਰੀ ਤੱਕ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button