ਪੰਜਾਬ ‘ਚ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਪੁਆੜਾ, ਪ੍ਰਤਾਪ ਸਿੰਘ ਬਾਜਵਾ ਹੋਣਗੇ ਨਵੇਂ ਮੁੱਖ ਮੰਤਰੀ? (ਵੀਡੀਓ)
ਜਲੰਧਰ : ਪੰਜਾਬ ‘ਚ ਕੈਪਟਨ ਸਰਕਾਰ ਬਣੀ ਨੂੰ 2 ਸਾਲ ਦੀ ਕਰੀਬ ਦਾ ਸਮਾਂ ਹੋਣ ਵਾਲਾ ਹੈ। ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਾ ਕਰਨ ‘ਤੇ ਜਿੱਥੇ ਵਿਰੋਧੀ ਧਿਰਾਂ ਸਰਕਾਰ ‘ਤੇ ਤਿੱਖੇ ਹਮਲੇ ਕਰ ਰਹੀਆਂ ਨੇ। ਉੱਥੇ ਹੀ ਕੈਪਟਨ ਸਰਕਾਰ ਦੇ ਆਪਣੇ ਕਰੀਬੀ ਵੀ ਬਗਾਵਤ ਕਰ ਰਹੇ ਨੇ। ਪਹਿਲਾਂ ਜ਼ੀਰਾ ਤੋਂ ਵਿਧਾਇਕ ਕੁਲਬੀਰ ਜ਼ੀਰਾ ਨੇ ਸਰਕਾਰ ਖ਼ਿਲਾਫ਼ ਆਵਾਜ਼ ਚੱਕੀ ਕਿ ਨਸ਼ਿਆਂ ਦੇ ਖ਼ਿਲਾਫ਼ ਪੁਲਿਸ ਦੇ ਅਧਾਕਰੀ ਕੰਮ ਨਹੀਂ ਕਰ ਰਹੇ , ਇਹ ਵਿਵਾਦ ਅਜੇ ਠੰਢਾ ਨਹੀਂ ਹੋਇਆ ਸੀ ਕਿ ਦੂਜਾ ਸ਼ੁਰੂ ਹੋ ਗਿਆ, ਹੁਣ ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਨੂੰ ਦੋ-ਤਿੰਨ ਮਹੀਨੀਆਂ ‘ਚ ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਦੱਸਿਆ ਹੈ। ਇਹਨਾ ਬਾਗੀ ਸੁਰਾਂ ਦਾ ਫਾਇਦਾ ਚੱਕਦੇ ਹੋਏ ਵਿਰੋਧੀਆਂ ਨੇ ਕਾਂਗਰਸ ਦੇ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ।
Read Also ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨਗੇ ਪ੍ਰਤਾਪ ਸਿੰਘ ਬਾਜਵਾ? ਸਿੱਧੂ ਪਿੱਛੇ ਛੱਡਿਆ, ਖ਼ੂਫੀਆ ਵੀਡੀਓ ਵਾਇਰਲ!
ਇਸ ਤਹਿਤ ਜਲੰਧਰ ਪਹੁੰਚੇ ਭਾਜਪਾ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਕਾਂਗਰਸ ਨਿਸ਼ਾਨੇ ਸਾਧੇ ਨੇ। ਇਸ ਦੇ ਨਾਲ ਹੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ 2 ਸਾਲ ਸਾਲ ਪੂਰੇ ਹੋਣ ਵਾਲੇ ਨੇ ਸਰਕਾਰ ਨੇ ਹੁਣ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ। ਜਿਸ ਦਾ ਜਵਾਬ ਪੰਜਾਬ ਦੇ ਵੋਟਰ ਲੋਕ ਸਭਾ ਚੋਣਾਂ ‘ਚ ਦੇਣਗੇ। ਅੱਗੇ ਉਨ੍ਹਾ ਨੇ ਕੈਪਟਨ ਸਰਕਾਰ ਦੇ ਪੰਜਾਬ ‘ਚੋਂ ਨਸ਼ਿਆਂ ਨੂੰ ਖਤਮ ਦੇ ਵਾਅਦੇ ਤੇ ਵੀ ਸਵਾਲ ਚੁੱੱਕੇ ਨੇ, ਅਤੇ ਨਾਲ ਹੀ ਕਿਹਾ ਕਿ ਪੰਜਾਬ ‘ਚ ਕਿਸਾਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ , ਜਿਸ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਹੁਣ ਵੇਖਣਾ ਹੋਵਗਾ ਕਿ ਕੈਪਟਨ ਸਰਕਾਰ ਆਪਣੇ ਕਰੀਬੀ ਨੂੰ ਬਗਾਵਤ ਦਾ ਝੰਡਾ ਚੁੱਕਣ ਤੋਂ ਕਿਵੇ ਰੋਕਦੀ ਹੈ , ਨਹੀਂ ਤਾਂ ਵਿਰੋਧੀਆਂ ਦੇ ਹਮਲੇ ਕੈਪਟਨ ਸਰਕਾਰ ‘ਤੇ ਹੋਰ ਵੀ ਤੇਜ਼ ਹੋ ਸਕਦੇ ਨੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.