EDUCATION ENCLAVE

ਪੰਜਾਬ: ਚੱਲੋ ਏਥੋਂ ਚੱਲੀਏ

ਅਮਰਜੀਤ ਸਿੰਘ ਵੜੈਚ
(94178-01988)

ਸਾਡੀ ਨਵੀਂ ਪੀੜ੍ਹੀ ਨੂੰ ਵਿਦੇਸ਼ਾਂ ਦਾ ਐਨਾ ਚਾਅ ਕਿਉਂ ਹੈ? ਸਵਾਲ ਦਾ ਜਵਾਬ ਬੜਾ ਸੌਖਾ ਹੈ; ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਆਪਣਾ ਭਵਿਖ ਸੁਰੱਖਿਅਤ ਲਗਦਾ ਹੈ ਕਿਉਂਕਿ ਪਹਿਲਾਂ ਗਈ ਜਵਾਨੀ ਆਪਣੀਆਂ ਕਹਾਣੀਆਂ ਸੁਣਾਕੇ ਨਵਿਆਂ ਲਈ ਨਵੀਆਂ ਆਸਾਂ ਦੀ ਜ਼ਮੀਨ ਵਿੱਚ ਵੱਤਰ ਤਿਆਰ ਕਰ ਦਿੰਦੀ ਹੈ । ਪਿਛਲੀ ਸਦੀ ਦੇ ਅਖੀਰਲੇ ਅਤੇ 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਇੰਜਨੀਅਰਿੰਗ ਕਾਲਜ ਖੱੁਲ੍ਹੇ ਸਨ ਜਿਨ੍ਹਾਂ ਵਿੱਚ ਦਾਖਲਾ ਲੈਣ ਲਈ ਵਿਿਦਆਰਥੀਆਂ ਵਿੱਚ ਬੜਾ ਚਾਅ ਸੀ ।

ਲੱਖਾਂ ਦੀ ਗਿਣਤੀ ਵਿੱਚ ਵਿਿਦਆਰਥੀਆਂ ਨੇ ਇਸ ਆਸ ਨਾਲ ਦਾਖ਼ਲੇ ਲਏ ਕਿ ਉਹ ਵਧੀਆ ਨੌਕਰੀਆਂ ਹਾਸਿਲ ਕਰ ਸਕਣਗੇ। ਸ਼ੁਰੂ-ਸ਼ੁਰੂ ਵਿੱਚ ਜਦੋਂ ਡਿਗਰੀ ਹੋਲਡਰ ਵਿਿਦਆਰਥੀਆਂ ਨੂੰ ਵੱਡੀਆਂ ਕੰਪਨੀਆਂ ਵੱਡੇ-ਵੱਡੇ ਪੈਕੇਜ ਦੇ ਕੇ ਨੌਕਰੀਆਂ ਦੇਣ ਲੱਗੀਆਂ ਤਾਂ ਦੇਸ਼ ਦੇ ਨਵੇਂ ਖੂਨ ਵਿੱਚ ਹੋਰ ਜੋਸ਼ ਭਰਨ ਲੱਗਾ ਪਰ 7-8 ਸਾਲਾਂ ਵਿੱਚ ਹੀ ਜਦੋਂ ਕੰਪਨੀਆਂ ਨੇ ਸਾਲਾਨਾ ਪੈਕੇਜ ਅੱਧੇ ਤੋਂ ਵੀ ਘੱਟ ਕਰ ਦਿਤੇ ਅਤੇ ਹੌਲੀ-ਹੌਲੀ ਤਾਂ ਇਹ ਪੈਕੇਜ ਐਨੇ ਜਿਆਦਾ ਘਟ ਗਏ ਕਿ ਕਈਆਂ ਨੂੰ ਤਾਂ ਗੁਜ਼ਾਰਾ ਕਰਨ ਲਈ ਘਰੋਂ ਵੀ ਪੈਸੇ ਮੰਗਾਉਣੇ ਪੈਣ ਲੱਗੇ।

ਕੰਪਨੀਆਂ ਅਤੇ ਕੁਝ ਕਾਲਜ/ਯੂਨੀਵਰਸਿਟੀਆਂ ਦੀ ਇਹ ਇਕ ਵੱਡੀ ਸਾਜ਼ਿਸ਼ ਸੀ। ਹੌਲੀ-ਹੌਲੀ ਨੋਜਵਾਨਾਂ ਦਾ ਦਿਲ ਟੁੱਟਣ ਲੱਗਿਆ ਅਤੇ ਕਈ ਨੌਜਵਾਨ ਨਿਰਾਸ਼ ਹੋਕੇ ਘਰਾਂ ਵਿੱਚ ਹੀ ਦੁਬਕ ਗਏ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗੇ। ਇੰਝ ਨਵੀਂ ਪੀੜ੍ਹੀ ਦਾ ਇੰਜਨੀਅਰਿੰਗ ਤੋਂ ਵੀ ਮੋਹ ਭੰਗ ਹੋਣ ਲੱਗਾ ਅਤੇ ਕਾਲਜਾਂ ਵਿੱਚ ਸੀਟਾਂ ਖਾਲੀ ਰਹਿਣ ਲੱਗੀਆਂ ਅਤੇ ਵਿੱਤੀ ਮਾਰ ਕਾਰਨ ਇਹ ਕਾਲਜ ਬੰਦ ਹੋਣ ਲੱਗੇ। ਏ.ਆਈ.ਸੀ.ਟੀ.ਈ. ਆਲ ਇੰਡੀਆ ਕੌਂਸਿਲ ਫਾਰ ਟੈਕਨੀਕਲ ਐਜੂਕੇਸ਼ਨ ਨੇ 2017 ਵਿੱਚ ਐਲਾਨ ਕਰ ਦਿੱਤਾ ਸੀ ਕਿ ਅਗਲੇ ਸਾਲਾਂ ਵਿੱਚ 800 ਕਾਲਜ ਬੰਦ ਹੋ ਜਾਣਗੇ, ਇਨ੍ਹਾਂ ਵਿੱਚ ਛੇ ਕਾਲਜ ਪੰਜਾਬ ਦੇ ਵੀ ਸਨ ।

ਅੱਜ ਮੌਜੂਦਾ ਸਥਿਤੀ ਇਹ ਹੈ ਕਿ ਦੇਸ਼ ਵਿੱਚ ਵੱਡੀ ਗਿਣਤੀ ‘ਚ ਇਹ ਕਾਲਜ ਬੰਦ ਹੋ ਚੁੱਕੇ ਹਨ, ਕਾਰਨ ਇਹ ਹੈ ਕਿ ਡਿਗਰੀਆਂ ਕਰਕੇ ਨਿਕਲੇ ਵਿਿਦਆਰਥੀ ਨੌਕਰੀਆਂ ਲਈ ਦਰ-ਬ-ਦਰ ਭਟਕ ਰਹੇ ਹਨ; ਸਰਕਾਰੀ ਨੌਕਰੀਆਂ ਘਟ ਗਈਆਂ ਹਨ ਕਿਉਂਕਿ ਸਰਕਾਰ ਜਾਂ ਤਾਂ ਖਾਲੀ ਥਾਵਾਂ ਭਰ ਹੀ ਨਹੀਂ ਜਾਂ ਫਿਰ ਕੰਮ ਚਲਾਉਣ ਲਈ ਸਰਕਾਰ ਕੱਚੇ ਜਾਂ ਆਊਟ ਸੋਰਸਿੰਗ ਰਾਹੀਂ ਠੇਕੇ ‘ਤੇ ਕੰਮ ਚਲਾ ਰਹੀ ਹੈ। ਸਰਕਾਰਾਂ ਹੌਲੀ-ਹੌਲੀ ਬਹੁਤੇ ਕੰਮ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਮਨ ਬਣਾ ਚੁੱਕੀ ਹੈ; ਰੇਲਵੇ, ਹਵਾਈ ਅੱਡੇ, ਬੰਦਰਗਾਹਾਂ ਆਦਿ ਦੇ ਕੰਮ ਹੌਲੀ-ਹੌਲੀ ਨਿੱਜੀ ਕੰਪਨੀਆਂ ਹਾਸਿਲ ਕਰ ਚੁੱਕੀਆਂ ਹਨ; ਸਭ ਤੋਂ ਤਾਜ਼ਾ ਮਿਸਾਲ ਏਅਰ ਇੰਡੀਆ ਦੀ ਹੈ ਜਿਸ ਨੂੰ ਇਸੇ ਵਰ੍ਹੇ ਜਨਵਰੀ ਵਿੱਚ ਟਾਟਾ ਗਰੁੱਪ ਨੇ ਸੰਭਾਲ ਲਿਆ ਹੈ ।

ਪਿਛਲੇ ਸਾਲਾਂ ਦੌਰਾਨ ਮੰਦੇ ਮਗਰੋਂ ਹੁਣ ਫਿਰ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਜੋਸ਼ ਭਰਨ ਲੱਗਾ ਹੈ। ਪੰਜਾਬ ਦੇ ਬਹੁਤ ਸਾਰੇ ਹਰ ਕਿਸਮ ਦੇ ਕਾਲਜਾਂ ਵਿੱਚ ਦਾਖ਼ਲੇ ਘੱਟ ਗਏ ਹਨ। ਨੌਜਵਾਨ ਹੁਣ ਬਾਰ੍ਹਵੀਂ ਕਰਨ ਮਗਰੋਂ ਹੀ ਕਨੇਡਾ, ਆਸਟਰੇਲੀਆ,ਨਿਊਜ਼ੀਲੈਂਡ, ਅਮਰੀਕਾ ਆਦਿ ਲਈ ਤਿਆਰੀਆਂ ਕਰਨ ਲੱਗ ਪੈਂਦੇ ਹਨ। ਬਹੁਤਿਆਂ ਦਾ ਕਹਿਣਾ ਹੈ ਕਿ ਇੱਥੇ ਕਿਹੜਾ ਨੌਕਰੀ ਮਿਲ ਜਾਣੀ ਹੈ ਇਸ ਨਾਲੋ ਤਾਂ ਚੰਗਾ ਹੈ ਕਿ ਬਾਹਰ ਜਾਕੇ ਨਾਲੇ ਕੰਮ ਕਰਕੇ ਡਾਲਰ ਕਮਾਓ ਅਤੇ ਚਾਰ ਸਾਲਾਂ ‘ਚ ਪੱਕੇ ।

ਪਿਛਲੇ 30 ਸਾਲਾਂ ਵਿੱਚ ਪੰਜਾਬ ਦੀਆਂ ਸਰਕਾਰਾਂ ਇਹੋ ਜਿਹੀਆਂ ਨੀਤੀਆਂ ਬਣਾਉਣ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਹਨ ਜਿਸ ਕਾਰਨ ਸਾਡਾ ਨਵਾਂ ਖੂਨ ਪੰਜਾਬ ‘ਚ ਹੀ ਰਹਿ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ। ਹਰ ਰੋਜ਼ ਪੰਜਾਬ ਦੇ 250 ਤੋਂ ਵੀ ਵੱਧ ਨੌਜਵਾਨ ਵਿਦੇਸ਼ਾਂ ਵੱਲ ਉਡਾਣਾਂ ਭਰ ਜਾਂਦੇ ਹਨ। ਪੰਜਾਬੀ ਦੇ ਨਾਮਵਰ ਸ਼ਾਇਰ ਸੁਰਜੀਤ ਪਾਤਰ ਇਸ ਵਰਤਾਰੇ ਬਾਰੇ ਲਿਖਦੇ ਹਨ ਜੋ ਹਰ ਪਿੰਡ ਦੀ ਗਲ਼ਲੀ ਦੀ ਹੂਕ ਅਤੇ ਕੂਕ ਹੈ :

ਪੰਛੀ ਤਾਂ ਉੱਡ ਗਏ ਨੇ , ਰੁੱਖ ਵੀ ਸਲਾਹਾਂ ਕਰਨ
ਛਲੋ ਏਥੋਂ ਚੱਲੀਏ
ਘਰ-ਘਰ ਪੁੱਤ ਕਹਿਣ, ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿੱਚ
ਵੇਚ ਕੇ ਸਿਆੜ ਚਾਰ, ਕਰ ਕੇ ਜੁਗਾੜ ਕੋਈ
ਚੱਲ ਏਥੋਂ ਚੱਲੀਏ …..
ਤੂੰ ਨੀ ਸੁਣੇ ਟਿਕੀ ਰਾਤੇ, ਪਿੰਡ ਦੇ ਉਜਾੜਾਂ ਵਿੱਚ
ਮੋਏ ਕਿਸਾਨ ਤੇ ਮਜ਼ਦੂਰ ਸਾਰੇ, ਇਹੀ ਵਰਿੰਦਗਾਨ ਗਾਨ ਗਾਉਂਦੇ
ਚਲੋ ਏਥੋਂ ਚੱਲੀਏ
ਏਹੀ ਹੈ ਸਮੂਹ ਗਾਨ, ਏਹੀ ਹੈ ਵਰਿੰਦਗਾਨ
ਗ਼ੈਰ-ਸਰਕਾਰੀ ਅੱਜ ਏਹੀ ਕੌਮੀ ਗੀਤ ਹੈ
ਚਲੋ ਏਥੋਂ ਚੱਲੀਏ.. ਚਲੋ ਏਥੋਂ ਚੱਲੀਏ …

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button