PunjabTop News

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਵਿਭਾਗ ਵਿੱਚ ਠੇਕੇ ’ਤੇ ਇੱਕ ਮੁਲਾਜ਼ਮ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੀਤਾ ਗਿਆ ਬਰਖ਼ਾਸਤ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਵਿਭਾਗ ਵਿੱਚ ਠੇਕੇ ’ਤੇ ਸੁਰੱਖਿਆ ਨਿਗਰਾਨ ਵਜੋਂ ਤਾਇਨਾਤ ਇੱਕ ਮੁਲਾਜ਼ਮ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਬਰਖ਼ਾਸਤ ਕਰ ਦਿੱਤਾ ਗਿਆ ਹੈ। ਰੁਪਿੰਦਰ ਸਿੰਘ ਨਾਂ ਦੇ ਇਸ ਮੁਲਾਜ਼ਮ ’ਤੇ ਜਾਅਲੀ ਹਾਜ਼ਰੀ ਲਗਾ ਕੇ ਆਪਣੇ ਪੁੱਤਰ ਸਮੇਤ ਦੋ ਵਿਅਕਤੀਆਂ ਦੇ ਨਾਂ ’ਤੇ ਤਨਖਾਹ ਲੈਣ ਦਾ ਦੋਸ਼ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਵਿੱਚ ਰੁਪਿੰਦਰ ਸਿੰਘ ‘ਤੇ ਲੱਗੇ ਦੋਸ਼ ਸਾਬਤ ਹੋ ਗਏ ਹਨ।ਮੁਲਜ਼ਮ ਰੁਪਿੰਦਰ ਸਿੰਘ ਜਿਨ੍ਹਾਂ ਦੋ ਵਿਅਕਤੀਆਂ ਤੋਂ ਜਾਅਲੀ ਹਾਜ਼ਰੀ ਲਗਾ ਕੇ ਤਨਖਾਹ ਲੈ ਰਿਹਾ ਸੀ, ਉਨ੍ਹਾਂ ਵਿੱਚੋਂ ਇੱਕ ਮੁਲਾਜ਼ਮ ਦਾ ਆਪਣਾ ਲੜਕਾ ਗੁਰਪ੍ਰੀਤ ਸਿੰਘ ਹੈ। ਜੋ ਕਿ 2017 ਤੋਂ ਨਿਊਜ਼ੀਲੈਂਡ ‘ਚ ਰਹਿ ਰਿਹਾ ਹੈ, ਪਰ ਜਾਅਲੀ ਹਾਜ਼ਰੀ ਰਾਹੀਂ ਉਸ ਨੂੰ ਸੁਰੱਖਿਆ ਸਟਾਫ ਦਾ ਠੇਕਾ ਮੁਲਾਜ਼ਮ ਦਿਖਾ ਕੇ ਸਾਲ 2015 ਤੋਂ 2021 ਤੱਕ ਦੀ ਤਨਖਾਹ ਲਈ। ਜਾਂਚ ਦੌਰਾਨ ਰੁਪਿੰਦਰ ਸਿੰਘ ਨੇ ਦੋਸ਼ ਕਬੂਲ ਕਰ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button