ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਸਵੇਰੇ-ਸਵੇਰੇ ਕੈਪਟਨ ਦਾ ਵੱਡਾ ਐਲਾਨ, ਵਿਰੋਧੀਆਂ ਦੇ ਕਰਤੇ ਮੂੰਹ ਬੰਦ!
ਪਟਿਆਲਾ : ਪੰਜਾਬ ਸਰਕਾਰ ਵਲੋਂ ਖੇਤਾਂ ‘ਚ ਲੱਗੀ ਮੋਟਰ ‘ਤੇ ਜੋ ਬਿੱਲ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਉਸ ਨੂੰ ਕੈਪਟਨ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ‘ਮੈਂ ਆਪਣੇ ਕਿਸਾਨ ਵੀਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਜੋ ਤੁਹਾਨੂੰ ਮੁਫ਼ਤ ਬਿਜਲੀ ਦੇ ਰਹੇ ਹਾਂ ਉਹ ਕਿਸੇ ਕੀਮਤ ‘ਤੇ ਬੰਦ ਨਹੀਂ ਕੀਤੀ ਜਾਵੇਗੀ ਤੇ ਨਾ ਅਜਿਹਾ ਕਰਨ ਬਾਰੇ ਅਸੀਂ ਕਦੀਂ ਸੋਚ ਸਕਦੇ ਹਾਂ। ਮੈਂ ਤੁਹਾਡੀ ਆਰਥਿਕ ਸਥਿਤੀ ਨੂੰ ਸਮਝਦਾ ਹਾਂ ਅਤੇ ਤੁਸੀਂ ਜੋ ਆਪਣੀ ਅਣਥੱਕ ਮਿਹਨਤ ਨਾਲ ਦੇਸ਼ ਦਾ ਢਿੱਡ ਭਰਨ ਲਈ ਅਨਾਜ ਉਗਾਉਂਦੇ ਹੋ ਉਸ ਲਈ ਤੁਹਾਡੀ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ।
ਸਾਬਕਾ DGP ਸੈਣੀ ਬਾਰੇ ਵੱਡੇ ਖੁਲਾਸੇ, ਪਹਿਲਾਂ ਕਦੇ ਨਹੀਂ ਸੁਣਿਆ, ਜੋ ਹਾਈਕੋਰਟ ‘ਚ ਹੋਇਆ, ਕਿਸਨੇ ਧਮਕਾਇਆ ਜੱਜ ?
ਦੱਸ ਦਈਏ ਕਿ ਕਿਸਾਨਾਂ ਵੱਲੋਂ ਇਸ ਫੈਸਲੇ ਦਾ ਲਗਾਤਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ। ਬੀਤੇ ਦਿਨ ਬਠਿੰਡਾ ਦੀ ਕੀਰਤੀ ਕਿਸਾਨ ਯੂਨੀਅਨ ਵਲੋਂ ਕੈਪਟਨ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਸੀ ਅਤੇ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਪੰਜਾਬ ਲੇਵਲ ‘ਤੇ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਵੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਹੇਠਾਂ ਦੱਬਿਆ ਹੋਇਆ ਹੈ, ਕਿਉਂਕਿ ਫਸਲਾਂ ਦੇ ਭਾਅ ਪੰਜਾਬ ‘ਚ ਪੂਰੇ ਨਹੀਂ ਮਿਲ ਰਹੇ ਹਨ ਪਰ ਹੁਣ ਸਰਕਾਰ ਖੇਤਾਂ ‘ਚ ਲੱਗੀਆਂ ਮੋਟਰਾਂ ਦੇ ਬਿੱਲ ਲਗਾਉਣੇ ਸ਼ੁਰੂ ਕਰ ਦੇਵੇਗੀ ਤਾਂ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਵੇਗਾ। ਇਸ ਲਈ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਦੇ ਇਸ ਬਿੱਲ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.