Breaking NewsD5 specialInternationalNewsSportsTop News

ਪਾਕਿਸ‍ਤਾਨ ਦੌਰੇ ਤੋਂ ਪਹਿਲਾਂ ਆਸਟ੍ਰੇਲੀਆਈ ਕ੍ਰਿਕੇਟ ‘ਚ ਆਇਆ ਭੂਚਾਲ, ਜਸਟਿਨ ਲੈਂਗਰ ਦਾ ਅਸ‍ਤੀਫਾ

ਇਸਲਾਮਾਬਾਦ/ਨਵੀਂ ਦਿੱਲੀ : ਆਸਟ੍ਰੇਲੀਆਈ ਕ੍ਰਿਕੇਟ ਟੀਮ ਦੇ ਹੈਡ ਕੋਚ ਜਸਟਿਨ ਲੈਂਗਰ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸ‍ਤੀਫਾ ਦੇ ਦਿੱਤਾ ਹੈ। ਲੈਂਗਰ ਦੇ ਅਸ‍ਤੀਫੇ ਦੀ ਜਾਣਕਾਰੀ ਉਨ੍ਹਾਂ ਦੀ ਮੈਨੇਜਮੈਂਟ ਕੰਪਨੀ ਨੇ ਦਿੱਤੀ। ਡਾਇਨਾਮਿਕ ਸ‍ਪੋਰਟਸ ਐਂਡ ਇੰਟਰਟੇਨਮੈਂਟ ਗਰੁੱਪ ਨੇ ਦੱਸਿਆ ਕਿ ਜਸਟਿਨ ਲੈਂਗਰ ਨੇ ਆਸਟ੍ਰੇਲੀਆਈ ਪੁਰਸ਼ ਟੀਮ ਤੋਂ ਅਸ‍ਤੀਫਾ ਦੇ ਦਿੱਤਾ ਹੈ।

ਮੋਦੀ ਦੀ ਮੁੜ ਪੰਜਾਬ ਫੇਰੀ, ਕਿਸਾਨ ਪਾਉਣਗੇ ਧਮੱਚੜ! ਮੰਜੇ ’ਤੇ ਬੈਠ ਠੋਕਣਗੇ ਵਿਰੋਧੀਆਂ ਦੀ ਮੰਜੀ!

ਜਾਣਕਾਰੀ ਮੁਤਾਬਕ ਬੀਤੀ ਸ਼ਾਮ ਕ੍ਰਿਕੇਟ ਆਸਟ੍ਰੇਲੀਆ ਦੇ ਨਾਲ ਲੰਬੀ ਬੈਠਕ ਤੋਂ ਬਾਅਦ ਜਸਟਿਨ ਲੈਂਗਰ ਨੇ ਆਪਣੇ ਅਹੁਦੇ ਤੋਂ ਅਸ‍ਤੀਫਾ ਦਿੱਤਾ। ਲੈਂਗਰ ਦੇ ਮਾਰਗ ਦਰਸ਼ਨ ‘ਚ ਆਸਟ੍ਰੇਲੀਆ ਨੇ ਟੀ20 ਵਰਲ‍ਡ ਕੱਪ ਖਿਤਾਬ ਜਿੱਤਿਆ ਅਤੇ ਏਸ਼ੇਜ ਸੀਰੀਜ਼ 4 – 0 ਨਾਲ ਆਪਣੇ ਨਾਮ ਕੀਤੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button