SportsTop News

ਪਾਕਿਸਤਾਨ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ ਚੋਂ ਉਸਮਾਨ ਕਾਦਿਰ ਨੇ ਪਾਕਿਸਤਾਨ ਕ੍ਰਿਕਟ ਟੀਮ ਲਈ ਨਾ ਖੇਡਣ ਦਾ ਲਿਆ ਫੈਸਲਾ

ਬਾਬਰ ਆਜ਼ਮ ਦੇ ਕਪਤਾਨੀ ਛੱਡਣ ਦੇ ਸਦਮੇ ਤੋਂ ਪਾਕਿਸਤਾਨ ਦੇ ਪ੍ਰਸ਼ੰਸਕ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ।  ਪਾਕਿਸਤਾਨ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ ਵਿੱਚੋਂ ਇੱਕ ਨੇ ਅਚਾਨਕ ਆਪਣੇ ਹੀ ਦੇਸ਼ ਦੀ ਕ੍ਰਿਕਟ ਨਾਲੋਂ ਨਾਤਾ ਤੋੜ ਲਿਆ ਹੈ। ਅਸੀਂ ਗੱਲ ਕਰ ਰਹੇ ਹਾਂ ਅਬਦੁਲ ਕਾਦਿਰ ਦੇ ਬੇਟੇ ਉਸਮਾਨ ਕਾਦਿਰ ਦੀ, ਜਿਸ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਉਹ ਹੁਣ ਪਾਕਿਸਤਾਨ ਕ੍ਰਿਕਟ ਟੀਮ ਲਈ ਨਹੀਂ ਖੇਡੇਗਾ। ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ ਉਹ ਪਾਕਿਸਤਾਨ ਲਈ ਘਰੇਲੂ ਕ੍ਰਿਕਟ ‘ਚ ਵੀ ਹਿੱਸਾ ਨਹੀਂ ਲਵੇਗਾ।  ਉਸਮਾਨ ਕਾਦਿਰ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਤੇ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਬਾਰੇ ਨਹੀਂ ਲਿਖਿਆ ਹੈ। ਉਸਮਾਨ ਕਾਦਿਰ ਨੇ ਪਾਕਿਸਤਾਨ ਲਈ 25 ਟੀ-20 ਅਤੇ ਇੱਕ ਵਨਡੇ ਮੈਚ ਖੇਡਿਆ ਹੈ। ਉਸਮਾਨ ਨੇ 25 ਟੀ-20 ਮੈਚਾਂ ‘ਚ 31 ਵਿਕਟਾਂ ਲਈਆਂ ਹਨ ਅਤੇ ਉਨ੍ਹਾਂ ਦੀ ਇਕਾਨਮੀ ਰੇਟ ਪ੍ਰਤੀ ਓਵਰ 7.95 ਦੌੜਾਂ ਸੀ। ਉਸ ਨੂੰ ਵਨਡੇ ‘ਚ ਸਿਰਫ ਇਕ ਮੈਚ ਖੇਡਣ ਦਾ ਮੌਕਾ ਮਿਲਿਆ। ਉਸਮਾਨ ਕਾਦਿਰ 3 ਸਾਲ ਤੋਂ ਵੱਧ ਸਮੇਂ ਤੋਂ ਵਨਡੇ ਟੀਮ ਤੋਂ ਬਾਹਰ ਸਨ। ਉਸ ਨੂੰ ਪਿਛਲੇ ਇੱਕ ਸਾਲ ਤੋਂ ਟੀ-20 ਵਿੱਚ ਮੌਕਾ ਨਹੀਂ ਮਿਲਿਆ ਸੀ, ਸੰਭਵ ਹੈ ਕਿ ਉਸਮਾਨ ਨੇ ਇਸ ਕਾਰਨ ਇਹ ਫੈਸਲਾ ਲਿਆ ਹੋਵੇ। ਉਸਮਾਨ ਕਾਦਿਰ ਨੇ ਹਾਲ ਹੀ ਵਿੱਚ ਹੋਏ ਚੈਂਪੀਅਨਜ਼ ਕੱਪ ਵਿੱਚ ਵੀ ਖੇਡਿਆ ਸੀ ਜਿਸ ਵਿੱਚ ਉਸ ਨੇ ਦੋ ਮੈਚਾਂ ਵਿੱਚ ਚਾਰ ਵਿਕਟਾਂ ਲਈਆਂ ਸਨ।

https://x.com/Qadircricketer/status/1841733631242289438

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button