ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਵੱਡਾ ਹਾਦਸਾ, 20 ਲੋਕਾਂ ਦੀ ਮੌਤ
ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਮੰਗਲਵਾਰ ਨੂੰ ਇਕ ਯਾਤਰੀ ਬੱਸ ਅਤੇ ਇਕ ਤੇਲ ਟੈਂਕਰ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬੇ ਵਿੱਚ 3 ਦਿਨਾਂ ਵਿੱਚ ਇਹ ਦੂਜਾ ਵੱਡਾ ਸੜਕ ਹਾਦਸਾ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮੁਲਤਾਨ ਵਿੱਚ ਇੱਕ ‘ਮੋਟਰਵੇਅ’ ‘ਤੇ ਵਾਪਰੀ।
illegal Mining : ਕਾਂਗਰਸੀ ਆਗੂ ਦਾ ਲੱਗਿਆ ਨੰਬਰ, ਕੀਤਾ ਗ੍ਰਿਫ਼ਤਾਰ, ਕਰਦਾ ਸੀ ਗਲਤ ਕੰਮ | D5 Channel Punjabi
ਐਮਰਜੈਂਸੀ ਸੇਵਾ ‘ਰੇਸਕਿਊ 1122’ ਦੇ ਬੁਲਾਰੇ ਨੇ ਦੱਸਿਆ, ‘ਲਾਹੌਰ ਤੋਂ ਕਰਾਚੀ ਜਾ ਰਹੀ ਬੱਸ ਅਤੇ ਤੇਲ ਟੈਂਕਰ ਵਿਚਾਲੇ ਹੋਈ ਟੱਕਰ ‘ਚ 20 ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਸਵਾਰੀਆਂ ਅੱਗ ਦੀ ਲਪੇਟ ‘ਚ ਆ ਗਈਆਂ। ਅੱਗ ਵਿਚ ਝੁਲਸੇ 6 ਯਾਤਰੀਆਂ ਨੂੰ ਮੁਲਤਾਨ ਦੇ ਨਿਸ਼ਤਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।’
#bahawalpur
Horrific collision between oil tanker and #daewoo passenger bus near M1 #motorway Bahawalpur After the collision, the Bus caught fire. It is reported that all the people in the bus were burnt due to the fire except 3.
bus was traveling from #karachi to #Lahore . pic.twitter.com/k7WZwKPHE0— shahmir khan (@shahmir52_khan) August 15, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.