ਨੇਪਾਲ ਚ ਬੱਸਾਂ ਪਾਣੀ ਚ ਰੁੜੀਆਂ, ਮਰਨ ਵਾਲਿਆਂ ਦੀ ਗਿਣਤੀ ਪੰਜ, ਤਿੰਨ ਭਾਰਤੀ ਵੀ ਸ਼ਾਮਲ
ਨੇਪਾਲ ਵਿੱਚ ਬਚਾਅ ਕਰਮਚਾਰੀਆਂ ਨੇ ਐਤਵਾਰ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਜੋ ਪਿਛਲੇ ਹਫ਼ਤੇ ਚਿਤਵਨ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਤੋਂ ਬਾਅਦ ਦੋ ਬੱਸਾਂ ਦੇ ਵਹਿ ਜਾਣ ਕਾਰਨ ਲਾਪਤਾ ਹੋ ਗਿਆ ਸੀ। ਇਹ ਜਾਣਕਾਰੀ ਪੁਲਿਸ ਨੇ ਦਿੱਤੀ
ਇਸ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ, ਜਿਨ੍ਹਾਂ ਵਿੱਚ ਤਿੰਨ ਭਾਰਤੀ ਵੀ ਸ਼ਾਮਲ ਹਨ। ਬਚਾਅ ਟੀਮਾਂ ਨੂੰ ਐਤਵਾਰ ਨੂੰ ਗੰਡਾਕੋਟ-7 ‘ਚ ਪੰਜਵੀਂ ਲਾਸ਼ ਮਿਲੀ। ਸ਼ੁੱਕਰਵਾਰ ਨੂੰ ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਰੁੜ੍ਹ ਜਾਣ ਤੋਂ ਬਾਅਦ ਬਚਾਅ ਟੀਮਾਂ ਲਾਪਤਾ ਯਾਤਰੀਆਂ ਦੀ ਭਾਲ ਕਰ ਰਹੀਆਂ ਹਨ। ਇਨ੍ਹਾਂ ਬੱਸਾਂ ਵਿੱਚ ਸੱਤ ਭਾਰਤੀਆਂ ਸਮੇਤ 65 ਯਾਤਰੀ ਸਵਾਰ ਸਨ। ਚਿਤਵਨ ਜ਼ਿਲੇ ਦੇ ਨਰਾਇਣਘਾਟ-ਮੁਗਲਿੰਗ ਰੋਡ ‘ਤੇ ਸਿਮਲਟਾਲ ਖੇਤਰ ‘ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਘਟਨਾ ਤੋਂ ਤੁਰੰਤ ਬਾਅਦ ਤਿੰਨ ਲੋਕ ਤੈਰ ਕੇ ਸੁਰੱਖਿਅਤ ਨਿਕਲ ਗਏ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਹੁਣ ਤੱਕ ਤਿੰਨ ਭਾਰਤੀਆਂ ਸਮੇਤ ਸਿਰਫ਼ ਪੰਜ ਲਾਸ਼ਾਂ ਹੀ ਬਰਾਮਦ ਹੋਈਆਂ ਹਨ। ਸ਼ਨੀਵਾਰ ਨੂੰ ਹਾਦਸੇ ਵਾਲੀ ਥਾਂ ਤੋਂ 28 ਸਾਲਾ ਰਿਸ਼ੀਪਾਲ ਸ਼ਾਹ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਦੋ ਹੋਰ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.