
ਮਹਾਰਾਸ਼ਟਰ ਦੇ ਨਾਗਪੁਰ ਦੇ ਰਾਉਲਗਾਂਵ ਵਿੱਚ ਐਤਵਾਰ ਸਵੇਰੇ ਇੱਕ ਵਿਸਫੋਟਕ ਫੈਕਟਰੀ ਵਿੱਚ ਇੰਨਾ ਭਿਆਨਕ ਧਮਾਕਾ ਹੋਇਆ ਕਿ 19 ਮਜ਼ਦੂਰਾਂ ਦੀ ਜਾਨ ਚਲੀ ਗਈ ਅਤੇ 24 ਹੋਰ ਜ਼ਖ਼ਮੀ ਹੋ ਗਏ। ਅੱਗ ਦੀਆਂ ਲਪਟਾਂ ਨੇ ਪੂਰੀ ਇਮਾਰਤ ਨੂੰ ਘੇਰ ਲਿਆ, ਜਿਸ ਕਾਰਨ ਚਾਰੇ ਪਾਸੇ ਧੂੰਆਂ ਅਤੇ ਤਬਾਹੀ ਦਾ ਮੰਜ਼ਰ ਸੀ।ਇਹ ਹਾਦਸਾ ਐੱਸ.ਬੀ.ਐੱਲ. ਐਨਰਜੀ ਲਿਮਟਿਡ ਦੀ ਫੈਕਟਰੀ ਵਿੱਚ ਵਾਪਰਿਆ, ਜਿੱਥੇ ਡੈਟੋਨੇਟਰ ਪੈਕਿੰਗ ਯੂਨਿਟ ਵਿੱਚ ਜ਼ਬਰਦਸਤ ਧਮਾਕਾ ਹੋਇਆ। ਮਾਰੇ ਗਏ ਅਤੇ ਜ਼ਖ਼ਮੀ ਹੋਏ ਮਜ਼ਦੂਰਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਸਨ। ਪੁਲਿਸ ਨੇ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਫੈਕਟਰੀ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਨਾਗਪੁਰ ਦਿਹਾਤੀ ਪੁਲਿਸ ਨੇ 10 ਫਰਾਰ ਮੁਲਜ਼ਮਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਵਿੱਚ ਕੰਪਨੀ ਦੇ ਦੋ ਮੈਨੇਜਿੰਗ ਡਾਇਰੈਕਟਰ (MD) ਵੀ ਸ਼ਾਮਲ ਹਨ। ਇਹ ਨੋਟਿਸ ਉ ਦੀਨ੍ਹਾਂ ਨੂੰ ਦੇਸ਼ ਛੱਡ ਕੇ ਭੱਜਣ ਤੋਂ ਰੋਕਣ ਲਈ ਜਾਰੀ ਕੀਤੇ ਗਏ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਜਾਂਚ ਵਿੱਚ ਕੋਈ ਰੁਕਾਵਟ ਨਾ ਆਵੇ।
ਮਾਮਲੇ ਦੀ ਜਾਂਚ ਲਈ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਟੀਮਾਂ ਐੱਸ.ਡੀ.ਪੀ.ਓ. ਸੰਤੋਸ਼ ਗਾਇਕਵਾੜ ਦੀ ਅਗਵਾਈ ਹੇਠ ਕੰਮ ਕਰ ਰਹੀਆਂ ਹਨ। ਇੱਕ ਟੀਮ ਛੱਤੀਸਗੜ੍ਹ ਗਈ ਹੈ, ਜਦਕਿ ਦੂਜੀ ਟੀਮ ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਨੇ ਹੁਣ ਤੱਕ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰਿਆਂ ਨੂੰ ਛੇ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 105 ਤਹਿਤ ਦਰਜ ਕੀਤਾ ਗਿਆ ਹੈ, ਜੋ ਕਿ ਗੈਰ-ਇਰਾਦਤਨ ਕਤਲ ਨਾਲ ਸਬੰਧਤ ਹੈ।ਪੈਟਰੋਲੀਅਮ ਐਂਡ ਐਕਸਪਲੋਸਿਵਜ਼ ਸੇਫਟੀ ਆਰਗੇਨਾਈਜ਼ੇਸ਼ਨ (PESO) ਅਤੇ ਡਾਇਰੈਕਟੋਰੇਟ ਆਫ਼ ਇੰਡਸਟਰੀਅਲ ਸੇਫਟੀ ਐਂਡ ਹੈਲਥ (DISH) ਨੇ ਫੈਕਟਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੈਕਟਰੀ ਦੇ ਕੰਮਕਾਜ ‘ਤੇ ਰੋਕ ਲਗਾ ਦਿੱਤੀ ਹੈ। ਫੋਰੈਂਸਿਕ ਟੀਮ ਧਮਾਕੇ ਦੇ ਅਵਸ਼ੇਸ਼ਾਂ, ਕੈਮੀਕਲ ਟ੍ਰੇਸ, ਸਟੋਰੇਜ ਵਿੱਚ ਗੜਬੜੀ ਅਤੇ ਵਾਇਰਿੰਗ ਵਰਗੇ ਸਬੂਤਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




