NewsBreaking NewsIndiaPoliticsPunjab

ਦਿਨੋਂ ਦਿਨ ਪੰਜਾਬ ਵਿੱਚ ਕਿਉਂ ਵੱਧਦੀ ਜਾਂ ਰਹੀ ਐ ਧੜੇਬਾਜ਼ੀ?

ਪੰਜਾਬ ਦੇ ਵਿੱਚ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚੋਂ ਸ਼ਾਇਦ ਹੀ ਕੋਈ-ਕੋਈ ਵਿਰਲਾ ਪਿੰਡ ਹੋਵੇ ਜਿਹੜਾ ਧੜੇਬਾਜ਼ੀ ਤੋਂ ਮੁਕਤ ਹੋਵੇ। ਪਿੰਡਾਂ ਦੇ ਵਿੱਚ ਵੱਸਦੇ ਲੋਕ ਤਕਰੀਬਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਆਦਿ ਇਨ੍ਹਾਂ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਹੋਰ ਵੀ ਅਨੇਕਾਂ ਪਾਰਟੀਆਂ ਨਾਲ ਸਬੰਧਿਤ ਹਨ। ਵੋਟ ਪਾਉਣਾ ਹਰ ਇਕ ਮਨੁੱਖ ਦਾ ਪ੍ਰਮੁੱਖ ਅਧਿਕਾਰ ਹੈ। ਹਰ ਪੰਜ ਸਾਲ ਬਾਅਦ ਭਾਵੇਂ ਉਹ ਸਰਪੰਚੀ ਦੀਆਂ ਵੋਟਾਂ ਹੋਣ, ਵਿਧਾਨ ਸਭਾ ਦੀਆਂ ਵੋਟਾਂ ਹੋਣ, ਲੋਕ ਸਭਾ ਦੀਆਂ ਵੋਟਾਂ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਹੋਣ ਆਦਿ ਇਨ੍ਹਾਂ ਵੋਟਾਂ ਕਰਕੇ ਪਿੰਡਾਂ ਦੇ ਵਿੱਚ ਦਿਨ-ਬ-ਦਿਨ ਵੱਧ ਦੀ ਜਾ ਰਹੀ ਧੜੇਬਾਜ਼ੀ ਪਿੰਡਾਂ ਦੀ ਤਰੱਕੀ ਦੇ ਵਿੱਚ ਰੁਕਾਵਟ ਬਣ ਚੁੱਕੀ ਹੈ, ਜੋ ਕਿ ਪਿੰਡਾਂ ਦੇ ਭਵਿੱਖ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ।

Read Also ਆਹ ਕੰਮ ਵੀ ਕਰਦੀ ਐ ਪੰਜਾਬ ਪੁਲਿਸ? VIDEO ਨਾ ਬਣਦੀ ਤਾਂ ਸ਼ਾਇਦ ਮੁੱਕਰ ਜਾਂਦੇ!

ਵਰਤਮਾਨ ਸਮੇਂ ਪੰਜਾਬ ਦੇ ਜ਼ਿਆਦਾਤਰ ਅਜਿਹੇ ਪਿੰਡ ਹਨ ਜਿਨ੍ਹਾਂ ਵਿੱਚ ਹਰ ਇਕ ਪਾਰਟੀ ਦੇ ਦੋ-ਤਿੰਨ ਗਰੁੱਪ ਬਣੇ ਹੋਏ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਇਸ ਗੱਲ ਦਾ ਸਬੂਤ ਸਾਨੂੰ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਤੋਂ ਮਿੱਲ ਜਾਵੇਂਗਾ, ਕਿਉਂਕਿ ਕਈ ਪਿੰਡਾਂ ਦੇ ਵਿੱਚ ਵੋਟਾਂ ਵਾਲੇ ਦਿਨ ਵਰਤਮਾਨ ਸਮੇਂ ਪੰਜਾਬੀ ਗੀਤਾਂ ਵਿੱਚ ਚੱਲਦਿਆਂ ਕਿਰਪਾਨਾਂ, ਡੰਡੇ, ਬੰਦੂਕਾਂ, ਗੋਲੀਆਂ ਆਦਿ ਤੋਂ ਇਲਾਵਾ ਇੱਟਾਂ, ਰੋੜੇ, ਪੱਥਰ ਆਦਿ ਚੱਲਦੇ ਹਨ। ਇਸ ਧੜੇਬਾਜ਼ੀ ਕਰਕੇ ਕਈ ਹੱਸਦੇ ਵੱਸਦੇ ਪਰਿਵਾਰਾਂ ਦੇ ਜੀਅ ਇਸ ਸੰਸਾਰ ਤੋਂ ਸਦਾ ਲਈ ਚਲੇ ਗਏ, ਪਰ ਫਿਰ ਵੀ ਲੋਕਾਂ ਵਿੱਚ ਧੜੇਬਾਜ਼ੀ ਦਿਨ-ਬ-ਦਿਨ ਵੱਧ ਦੀ ਜਾ ਰਹੀ ਹੈ। ਇਥੇ ਇਹ ਸਵਾਲ ਪੈਂਦਾ ਹੁੰਦਾ ਹੈ, ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਕਿੰਨੇ ਕੁ ਵਿਧਾਇਕ ਇਹੋ-ਜਿਹੇ ਹੋਣਗੇ ਜਿਹੜੇ ਪਿੰਡਾਂ ਵਿੱਚ ਵੱਧ ਦੀ ਜਾ ਰਹੀ ਧੜੇਬਾਜ਼ੀ ਖ਼ਤਮ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੋਵੇ ਜਾ ਕਰ ਰਹੇ ਹੋਣਗੇ?

ਇਹੋ-ਜਿਹੇ ਵਿਧਾਇਕ ਵਿਰਲੇ ਹੀ ਹੁੰਦੇ ਹਨ ਜਿਨ੍ਹਾਂ ਨੂੰ ਪੰਜਾਬ ਨਾਲ ਦਿਲੋਂ ਪਿਆਰ ਤੇ ਮੁਹੱਬਤ ਹੁੰਦੀ ਹੈ। ਪਿੰਡਾਂ ਦੇ ਵਿੱਚ ਧੜੇਬਾਜ਼ੀ ਵਧਣ ਦੇ ਨਾਲ ਲੋਕਾਂ ਵਿੱਚ ਭਾਈਚਾਰਕ ਸਾਂਝ ਟੁੱਟਦੀ ਨਜ਼ਰ ਆ ਰਹੀ ਹੈ। ਚੰਗੇ ਸਮਾਜ ਦੀ ਸਿਰਜਨਾ ਕਰਨ ਲਈ ਇਹ ਧੜੇਬਾਜ਼ੀਆਂ ਖ਼ਤਮ ਕਰਨੀਆਂ ਅਤਿ ਜ਼ਰੂਰੀ ਹਨ। ਇਨ੍ਹਾਂ ਕਰਕੇ ਪਿੰਡ ਦਾ ਪੁਰਾਤਨ ਢਾਂਚਾ ਦਿਨ-ਬ-ਦਿਨ ਵਿਗੜਦਾ ਹੀ ਜਾ ਰਿਹਾ ਹੈ। ਇਨ੍ਹਾਂ ਧੜੇਬਾਜ਼ੀ ਕਰਕੇ ਹੀ ਪਿੰਡ ਦੇ ਵਿੱਚ ਧਾਰਮਿਕ ਸਥਾਨਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਅਸੀਂ ਅੱਜ ਤਕ ਕਿਸੇ ਸਿਆਸੀ ਲੀਡਰ ਦੇ ਮੂੰਹੋਂ ਇਹ ਨਹੀਂ ਸੁਣਿਆ ਹੋਵੇਗਾ, ਕਿ ਤੁਸੀਂ ਪਿੰਡ ਦੇ ਵਿੱਚ ਧੜੇਬਾਜ਼ੀ ਨੂੰ ਤਿਆਗ ਦਿਓ, ਸਗੋਂ ਇਹ ਲੀਡਰ ਜਦੋਂ ਪਿੰਡਾਂ ਵਿੱਚ ਆਉਂਦੇ ਹਨ, ਤਾਂ ਇਸ ਗੱਲ ‘ਤੇ ਲੜਾਈ ਹੁੰਦੀ ਹੈ, ਕਿ ਲੀਡਰ ਪਹਿਲਾ ਸਾਡੇ ਕੀਤੇ ਭਾਰੀ ਇਕੱਠ ਵਿੱਚ ਸ਼ਾਮਿਲ ਹੋਵੇ, ਸਗੋਂ ਉਸ ਇਕੱਠ ਵਿੱਚ ਇਕ ਪਾਰਟੀ ਦੇ ਵਰਕਰ ਨਹੀਂ ਹੁੰਦੇ ਪਿੰਡ ਵਿੱਚ ਸਾਰੀਆਂ ਪਾਰਟੀਆਂ ਦੇ ਵਰਕਰ ਮੌਜੂਦ ਹੁੰਦੇ ਹਨ,

ਪਰ ਲੀਡਰਾਂ ਦੇ ਮੁੱਦਤਾਂ ਤੋ ਚੱਲੇ ਆ ਰਹੇ ਉਹੀ ਵਾਅਦੇ, ਉਹੀ ਤੋਤਾ ਰਟ ਵਾਲੇ ਭਾਸ਼ਣ ਦੇ ਕੇ ਪਿੰਡ ਦੇ ਲੋਕਾਂ ਨੂੰ ਝੂਠਾ ਯਕੀਨ ਦਵਾਕੇ ਕੋਲਡਰਿੰਕ, ਚਾਹ, ਬਿਸਕੁਟ ਡੱਕ ਕੇ ਲੋਕਾਂ ਤੋਂ ਸਿਰੋਪਾਉ ਲੈ ਕੇ ਕੁਝ ਲੋਕਾਂ ਨੂੰ ਸਿਰੋਪਾਉ ਪਾ ਕੇ ਪਾਰਟੀ ਵਿੱਚ ਸ਼ਾਮਿਲ ਕਰ ਕੇ ਚਲੇ ਜਾਂਦੇ ਹਨ। ਕਈ ਵਿਚਾਰੇ ਚਿੱਟੇ ਕੁੜਤੇ ਪਾ ਕੇ ਇਨ੍ਹਾਂ ਚਿੱਟ ਕੱਪੜਿਆਂ ਨਾਲ ਫ਼ੋਟੋਆਂ ਖਿਚਵਾ ਕੇ ਆਪਣੇ ਆਪ ਨੂੰ ਲੀਡਰ ਹੋਣ ਦਾ ਭਰਮ ਪਾਲ ਬੈਠਦੇ ਹਨ। ਅੰਤ ਵਿੱਚ ਪੰਜਾਬ ਦੇ ਵਿਧਾਇਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਬਣਦੀ ਹੈ, ਕਿ ਪੰਜਾਬ ਦੇ ਪਿੰਡਾਂ ਵਿੱਚ ਦਿਨ-ਬ-ਦਿਨ ਵੱਧਦੀ ਜਾ ਰਹੀ ਧੜੇਬਾਜ਼ੀ ਜੋ ਇਕ ਭਿਆਨਕ ਤੇ ਨਾ ਮੁਰਾਦ ਬਿਮਾਰੀ ਵਾਂਗ ਆਪਣੀਆਂ ਜੜ੍ਹਾਂ ਫਲਾ ਰਹੀ ਹੈ ਇਸ ਭਿਆਨਕ ਸੱਮਸਿਆਂ ਨੂੰ ਨੱਥ ਪਾ ਕੇ ਆਪਣਾ ਸਮਾਜ ਪ੍ਰਤੀ ਨੈਤਿਕ ਬਣਦਾ ਫ਼ਰਜ਼ ਨਿਭਾਉਣ, ਤਾਂ ਹੀ ਪੰਜਾਬ ਦੇ ਵਿਗੜ ਰਹੇ ਸਮਾਜਿਕ ਢਾਂਚੇ ਤੇ ਭਾਈਚਾਰਕ ਸਾਂਝ ਨੂੰ ਖ਼ਤਮ ਹੋਣ ਤੋਂ ਰੋਕਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button