ਦਸੰਬਰ ‘ਚ ਪਏ ਮੀਂਹ ਨੇ ਤੋੜਿਆ 22 ਸਾਲ ਦਾ ਰਿਕਾਰਡ, ਪ੍ਰਦੂਸ਼ਣ ‘ਚ ਵੀ ਆਈ ਕਮੀ
ਨਵੀਂ ਦਿੱਲੀ : ਦਿੱਲੀ ‘ਚ ਹੋਈ ਬਾਰਿਸ਼ ਨੇ 22 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਨਾਲ ਹਵਾ ਦੀ ਰਫ਼ਤਾਰ ਹੌਲੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪ੍ਰਦੂਸ਼ਣ ਪੱਧਰ ‘ਚ 130 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਹਵਾ ਦੀ ਗੁਣਵੱਤਾ ਸੂਚੀ 240 ਦਰਜ ਕੀਤੀ ਗਈ ਹੈ ਜੋ ਖ਼ਰਾਬ ਸ਼੍ਰੇਣੀ ਵਿੱਚ ਹੈ। ਕੇਂਦਰੀ ਪ੍ਰਦੂਸ਼ਣ ਕਾਬੂ ਬੋਰਡ ਦਾ ਕਹਿਣਾ ਹੈ ਕਿ ਹਵਾਵਾਂ ਦੇ ਕਮਜ਼ੋਰ ਹੋਣ ਨਾਲ ਆਉਣ ਵਾਲੇ ਦੋ ਦਿਨਾਂ ‘ਚ ਸੂਚੀ ‘ਚ ਵਾਧਾ ਹੋਵੇਗਾ।
ਪ੍ਰਿਯੰਕਾ ਤੇ ਰਾਹੁਲ ਦੇਣਗੇ ਸਿੱਧੂ ਨੂੰ ਵੱਡੀ ਜਿੰਮੇਵਾਰੀ, ਵਿਧਾਇਕਾਂ ਨੇ ਵੀ ਪਾਏ ਸਿੱਧੂ ਵੱਲ ਚਾਲੇ
ਮੌਸਮ ਵਿਭਾਗ ਦਾ ਕਹਿਣਾ ਹੈ ਕਿ 22 ਸਾਲਾਂ ‘ਚ ਪਹਿਲੀ ਵਾਰ ਦਸੰਬਰ ਵਿੱਚ 33.5 ਮਿਮੀ ਮੀਂਹ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 1997 ‘ਚ 24 ਘੰਟਿਆਂ ‘ਚ 71.8 ਮਿਮੀ ਮੀਂਹ ਰਿਕਾਰਡ ਹੋਇਆ ਸੀ। ਉਥੇ ਹੀ 3 ਦਸੰਬਰ 1923 ਨੂੰ ਮੌਸਮ ਵਿਭਾਗ ਦੇ ਦਰਜ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 75.5 ਮਿਮੀ ਮੀਂਹ ਪਿਆ ਸੀ। ਜਦੋਂ ਕਿ 2003 ‘ਚ 28 ਮਿਮੀ ਬਾਰਿਸ਼ ਰਿਕਾਰਡ ਕੀਤੀ ਗਈ ਸੀ।
ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ! 600 ਡੈਲੀਗੇਟਸ ਦਾ ਇੱਕ ਮੱਤ
ਦੂਜੇ ਪਾਸੇ ਮੌਸਮ ਵਿਭਾਗ ਦੇ ਪਾਲਮ ਸਟੇਸ਼ਨ ‘ਤੇ 24 ਘੰਟਿਆਂ ਵਿੱਚ ਦਸੰਬਰ ‘ਚ ਸਭ ਤੋਂ ਜ਼ਿਆਦਾ 40.2 ਮਿਮੀ ਬਾਰਿਸ਼ ਹੋਈ। ਸ਼ੁੱਕਰਵਾਰ ਨੂੰ ਹਵਾ ਦੀ ਚਾਲ 8 ਕਿ.ਮੀ ਪ੍ਰਤੀ ਘੰਟਾ ਰਿਕਾਰਡ ਕੀਤੀ ਗਈ। ਉਥੇ ਹੀ ਮਿਕਸਿੰਗ ਹਾਈਟ ਵੀ 4 ਕਿ.ਮੀ. ਦੇ ਕਰੀਬ ਰਹੀ। ਇਸ ਤੋਂ ਪ੍ਰਦੂਸ਼ਕ ਕਣ ਦੂਰ – ਦੂਰ ਤੱਕ ਨਹੀਂ ਫੈਲ ਨਹੀਂ ਸਕੇ। ਦੂਜੇ ਪਾਸੇ ਅਗਲੇ ਦੋ ਦਿਨਾਂ ‘ਚ ਵੀ ਹਵਾਵਾਂ ਦੀ ਚਾਲ ਵਿੱਚ ਕਮੀ ਆ ਰਹੀ ਹੈ। ਇਸ ‘ਚ 5 – 6 ਕਿ.ਮੀ ਪ੍ਰਤੀ ਘੰਟਾ ਹਵਾਵਾਂ ਚੱਲਣਗੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.