NewsBreaking NewsD5 specialPoliticsPunjab

ਡਿਪਟੀ ਸੀਐੱਮ ਬਣ ਕੇ ਸਰਕਾਰ ‘ਚ ਵਾਪਸੀ ਕਰ ਸਕਦੇ ਹਨ ਨਵਜੋਤ ਸਿੰਘ ਸਿੱਧੂ!

ਪਟਿਆਲਾ : ਵਿਨੀ ਮਹਾਜਨ ਦੇ ਮੁੱਖ ਸਕੱਤਰ ਬਣਨ ਤੋ ਬਾਅਦ ਸਿਆਸੀ ਗਲਿਆਰਿਆਂ ‘ਚ ਇਸ ਗੱਲ ਦੀ ਵਾਹਵਾ ਚਰਚਾ ਹੈ ਕਿ ਪੰਜਾਬ ਸਰਕਾਰ ਦੇ ਮੰਤਰ ਮੰਡਲ ‘ਚ ਵੱਡਾ ਫੇਰਬਦਲ ਹੋ ਸਕਦਾ ਹੈ। ਉਨ੍ਹਾਂ ਦੀ ਤਾਇਨਾਤੀ ਨੂੰ ਆਉਣ ਵਾਲੇ ਵੱਡੇ ਫੇਰਬਦਲ ਮੰਨਿਆ ਜਾ ਰਿਹਾ ਹੈ। ਬਿਊਰੋਕਰੇਸੀ ਵੀ ਇਸ ਗੱਲ ਦੇ ਮੁਲਾਂਕਣ ‘ਚ ਲੱਗੀ ਹੈ ਕਿ ਕਿਹੜੇ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ, ਕਿਹੜੇ ਮੰਤਰੀਆਂ ਨੂੰ ਕੈਬਿਨਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਕੁਝ ਮੰਤਰੀਆਂ ਦੇ ਵਿਭਾਗਾਂ ‘ਚ ਵੀ ਬਦਲਾਅ ਹੋ ਸਕਦਾ ਹੈ।

ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਕਲੇਜੇ ਨੂੰ ਚੀਰਦੇ ਸ਼ਹੀਦ ਦੀ ਮਾਂ ਦੇ ਬੋਲ | Exclusive | Shaheed | Punjab| Ladakh

ਸਭ ਤੋਂ ਵੱਧ ਚਰਚਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੈ। ਕਿਹਾ ਜਾ ਰਿਹਾ ਹੈ ਕਿ ਉਹ ਡਿਪਟੀ ਸੀਐੱਮ ਬਣ ਕੇ ਸਰਕਾਰ ‘ਚ ਵਾਪਸੀ ਕਰ ਸਕਦੇ ਹਨ। ਦਰਅਸਲ ਇਹ ਚਰਚਾ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੇ ਦਿੱਲੀ ਦਰਬਾਰ ‘ਚ ਜਾਣ ਤੋਂ ਬਾਅਦ ਤੋਂ ਹੀ ਸ਼ੁਰੂ ਹੋਈ ਹੈ। ਪਤਾ ਲੱਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਦਿੱਲੀ ‘ਚ ਸਨ ਤੇ ਪਾਰਟੀ ਨੇਤਾਵਾਂ ‘ਤੇ ਦਬਾਅ ਪਾ ਰਹੇ ਹਨ ਕਿ ਉਨ੍ਹਾਂ ਨੂੰ ਫਿਰ ਤੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦਿੱਤਾ ਜਾਵੇ।

ਆਹ ਬੈਂਕ ‘ਚ ਕਰੋੜਾਂ ਰੁਪਏ ਫਸੇ, ਆਪਣਾ ਆਪਣਾ ਖਾਤਾ ਚੈੱਕ ਕਰਲੋ

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਿਸੇ ਮੰਤਰੀ ਦਾ ਮਹਿਕਮਾ ਲੈ ਕੇ ਸਿੱਧੂ ਨੂੰ ਨਹੀਂ ਦੇਣਾ ਚਾਹੁੰਦੇ। ਸੂਤਰਾਂ ਦਾ ਕਹਿਣਾ ਹੈ ਕਿ ਸੀਐੱਮ ਨੇ ਉਨ੍ਹਾਂ ਨੂੰ ਇਹ ਆਫਰ ਦਿੱਤਾ ਹੈ ਕਿ ਉਹ ਬਿਜਲੀ ਵਿਭਾਗ ਲੈ ਸਕਦੇ ਹਨ। ਇਹ ਵਿਭਾਗ ਸੀਐੱਮ ਕੋਲ ਹੈ। ਸਿੱਧੂ ਇਹ ਵਿਭਾਗ ਨਹੀਂ ਲੈਣਾ ਚਾਹੁੰਦੇ। ਮਈ 2019 ‘ਚ ਜਦੋਂ ਕੈਪਟਨ ਨੇ ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਤੋਂ ਹਟਾ ਕੇ ਬਿਜਲੀ ਵਿਭਾਗ ਦਿੱਤਾ ਸੀ ਤਾਂ ਉਨ੍ਹਾਂ ਨੇ ਜੁਆਇਨ ਹੀ ਨਹੀਂ ਕੀਤਾ ਸੀ। ਹੁਣ ਚਰਚਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਡਿਪਟੀ ਸੀਐੱਮ ਬਣਾ ਕੇ ਬਿਜਲੀ ਦਾ ਮਹਿਕਮਾ ਦਿੱਤਾ ਜਾਵੇ। ਇਸ ਨਾਲ ਕੈਬਿਨਟ ‘ਚ ਕੱਦ ਵੱਧ ਜਾਵੇਗਾ ਤੇ ਮਹਿਕਮਾ ਵੀ ਨਹੀਂ ਬਦਲਣਾ ਪਵੇਗਾ।

ਚੰਨੀ ਨੂੰ ਹਟਾਉਣ ਦੀ ਵੀ ਚਰਚਾ
ਕੈਪਟਨ ਦੇ ਮੰਤਰੀ ਮੰਡਲ ‘ਚ ਨਵਜੋਤ ਸਿੰਘ ਸਿੱਧੂ ਵੱਲੋਂ ਛੱਡੀ ਗਈ ਸੀਟ ਹਾਲੇ ਖਾਲੀ ਹੈ। ਇਸ ਸੀਟ ਨੂੰ ਲੈ ਕੇ ਰਾਣਾ ਗੁਰਜੀਤ ਨੇ ਵੀ ਕੈਪਟਨ ‘ਤੇ ਦਬਾਅ ਪਾਇਆ ਹੋਇਆ ਹੈ ਕਿ ਉਹ ਉਨ੍ਹਾਂ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕਰਨ। ਸਪੀਕਰ ਰਾਣਾ ਕੇਪੀ ਸਿੰਘ ਵੀ ਮੰਤਰੀ ਬਣਨ ਦੀ ਦੌੜ ‘ਚ ਹਨ। ਚਰਚਾ ਇਹ ਵੀ ਹੈ ਕਿ ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਚਰਨਜੀਤ ਚੰਨੀ ਨੂੰ ਮੰਤਰੀ ਅਹੁਦੇ ਤੋਂ ਹਟਾ ਕੇ ਸਪੀਕਰ ਬਣਾ ਦਿੱਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button