ਡਾਕਟਰਾਂ ਨੂੰ ਸੋਨੂੰ ਸੂਦ ਦਾ ਸਵਾਲ – ਲੋਕਾਂ ਦੀ ਜਾਨ ਬਚਾਉਣ ਲਈ ਕੋਈ ਹੋਰ ਦਵਾਈ ਨਹੀਂ ?
ਮੁੰਬਈ : ਬਾਲੀਵੁਡ ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ਵਿੱਚ ਇੱਕ ਮਸੀਹਾ ਬਣ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਹ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਦੇ ਰਹੇ ਹਨ ਪਰ ਸੋਨੂੰ ਸੂਦ ਦੇ ਲੇਟੈਸਟ ਟਵੀਟ ਨੇ ਸੋਸ਼ਲ ਮੀਡੀਆ ‘ਤੇ ਸਨਸਨੀ ਮਚਾ ਦਿੱਤੀ ਹੈ।
BREAKING-ਸਵੇਰੇ ਹੀ ਸੌਧਾ ਸਾਧ ਨਾਲ ਜੁੜੀ ਵੱਡੀ ਖ਼ਬਰ,ਜੇਲ੍ਹ ਚੋਂ ਆਵੇਗਾ ਬਾਹਰ?
ਦਰਅਸਲ ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ ਕਿ- ‘ਇਕ ਸਿੱਧਾ ਜਿਹਾ ਸਵਾਲ’, ਜਦ ਸਭ ਨੂੰ ਪਤਾ ਹੈ ਕਿ ਇਹ ਖ਼ਾਸ ਇੰਜੈਕਸ਼ਨ ਕਿਤੇ ਉਪਲੱਬਧ ਨਹੀਂ ਹੈ ਤਾਂ ਕਿਉਂ ਹਰ ਡਾਕਟਰ ਇਸ ਨੂੰ ਲਗਾਉਣ ਦੀ ਸਲਾਹ ਦੇ ਰਹੇ ਹਨ? ਜਦ ਹਸਪਤਾਲ ਇਸ ਦਵਾਈ ਨੂੰ ਨਹੀਂ ਲਿਆ ਪਾ ਰਹੇ ਹਨ ਤਾਂ ਇਕ ਆਮ ਆਦਮੀ ਕਿੱਥੋਂ ਲਿਆਵੇਗਾ? ਅਸੀਂ ਲੋਕ ਕੋਈ ਹੋਰ ਦਵਾਈ ਕਿਉਂ ਨਹੀਂ ਵਰਤੋਂ ਕਰ ਸਕਦੇ ਜਿਸ ਨਾਲ ਜ਼ਿੰਦਗੀਆਂ ਬਚਾ ਸਕੀਏ’? ਸੋਨੂੰ ਦਾ ਇਹ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਵੀ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
🔴LIVE ਕਿਸਾਨਾਂ ਨੇ ਘੇਰਲਿਆ ਖੇਤੀਬਾੜੀ ਮੰਤਰੀ,ਬਣਾਈ ਰੇਲਕੇਂਦਰ ਦਾ ਹੋਰ ਵੱਡਾ ਧੋਖਾ,ਜਥੇਬੰਦੀਆਂ ’ਤੇ ਕੀਤੇ ਪਰਚੇ
ਦੱਸ ਦੇਈਏ ਕਿ ਪਿਛਲੇ ਸਾਲ ਕੋਰੋਨਾ ਅਤੇ ਤਾਲਾਬੰਦੀ ਦੀ ਸ਼ੁਰੂਆਤ ਤੋਂ ਹੀ ਸੋਨੂੰ ਬਿਨਾਂ ਰੁਕੇ ਲੋਕਾਂ ਦੀ ਮਦਦ ਕਰ ਰਹੇ ਹਨ ਅਜਿਹੇ ’ਚ ਲੋਕਾਂ ਨੇ ਉਨ੍ਹਾਂ ਨੂੰ ਭਗਵਾਨ ਦਾ ਦਰਜਾ ਦੇ ਦਿੱਤਾ ਹੁਣ ਵੀ ਉਹ ਸੰਕਟ ਮੁਸ਼ਕਿਲ ਸਮੇਂ ’ਚ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੇ ਹਨ।
One simple question:
When everyone knows a particular injection is not available anywhere,why does every doctor recommends that injection only?
When the hospitals cannot get that medicine then how will a common man get?
Why can’t v use a substitute of that medicine &save a life?— sonu sood (@SonuSood) May 18, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.