Breaking NewsD5 specialNewsPoliticsPunjab-ok

ਟੀਟੂ ਕਹਿੰਦਾ ਮੈਂ ਕਰਾਊਂਗਾ ਖੇਤੀ ਕਾਨੂੰਨ ਰੱਦ! ਬੈਂਡ ਵਾਜਿਆਂ ਨਾਲ ਪਾੜੇ ਕੇਂਦਰ ਦੇ ਕੰਨ !

ਲੁਧਿਆਣਾ : ਇਨ੍ਹਾਂ ਬੈਂਡ ਬਾਜਿਆਂ ਨੂੰ ਦੇਖਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸੇ ਦੀ ਬਰਾਤ ਜਾ ਰਹੀ ਹੈ ਪਰ ਇਹ ਕਿਸੇ ਦੇ ਵਿਆਹ ਸਮਾਗਮ ‘ਚ ਨਹੀਂ ਬਲਕਿ ਕੇਂਦਰ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਵੱਜ ਰਹੇ ਹਨ। ਹਰ ਕਿੱਤੇ ਨਾਲ ਜੁੜੇ ਲੋਕ ਵੱਖੋ ਵੱਖਰੇ ਢੰਗ ਦੇ ਨਾਲ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਤਾਂ ਜੋ ਦੇਸ਼ ਦਾ ਕਿਸਾਨ ਤੇ ਕਿਸਾਨੀ ਬਚ ਸਕੇ ਪਰ ਕੇਂਦਰ ਸਰਕਾਰ ਦੇ ਕੰਨੀ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ। ਬੰਦ ਪਏ ਕੇਂਦਰ ਦੇ ਕੰਨ ਖੋਲਣ ਲਈ ਟੀਟੂ ਬਾਣੀਆ ਨੇ ਬੈਂਡ ਬਾਜਿਆਂ ਦੀ ਗੂੰਜ ਨਾਲ ਵਿਰੋਧ ਕੀਤਾ ਕਿ ਸ਼ਾਇਦ ਸੁੱਤੀ ਸਰਕਾਰ ਦੀ ਨੀਂਦ ਖੁੱਲ੍ਹ ਜਾਵੇ।

🔴 Live॥ਖੇਤੀ ਬਿੱਲਾਂ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਐਲਾਨ!ਕਿਸਾਨ ਹੁਣ ਖੋਲ੍ਹਣਗੇ ਕੇਂਦਰ ਦੀ ਨੀਂਦ!

ਟੀਟੂ ਬਾਣੀਆਂ ਨੇ ਕੇਂਦਰ ਦੇ ਖਿਲਾਫ ਜੰਮਕੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਮੋਦੀ ਜੀ ਅਸੀਂ ਬਹੁਤ ਸੁਣ ਲਈ ਤੁਹਾਡੇ ਮਨ ਕੀ ਬਾਤ, ਹੁਣ ਤੁਸੀਂ ਕਿਸਾਨਾਂ ਦੇ ਮਨ ਦੀ ਬਾਤ ਸੁਣੋ। ਸੋ ਸੁੱਤੀ ਸਰਕਾਰ ਨੂੰ ਜਗਾਉਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ ਤੇ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਮੋਦੀ ਜੀ ਇਹ ਕਹਿਰ ਨਾ ਕਮਾਓ, ਦੇਸ਼ ਦੇ ਕਿਸਾਨ ਬਚਾਓ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਕੇਂਦਰ ਸਰਕਾਰ ਕਦੋਂ ਤੱਕ ਦੇਸ਼ ਦੀ ਕਿਸਾਨੀ ਅਤੇ ਕਿਸਾਨਾਂ ਬਾਰੇ ਸੋਚਦੀ ਹੈ ਜਾ ਫਿਰ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਸਿਰਫ ਪ੍ਰਦਰਸ਼ਨ ਹੀ ਬਣ ਕੇ ਰਹਿ ਜਾਣਗੇ।

Related Articles

Leave a Reply

Your email address will not be published. Required fields are marked *

Back to top button