Breaking NewsD5 specialindia-okNews

ਜਿਸਨੂੰ ਮਰਿਆ ਸਮਝ 20 ਘੰਟੇ ਰੱਖਿਆ ਫਰਿੱਜ਼ਰ ‘ਚ,ਉਹ ਸ਼ਖਸ ਨਿਕਲਿਆ ਜ਼ਿੰਦਾ, ਪਰਿਵਾਰ ਕਰ ਰਿਹਾ ਸੀ ਮੌਤ ਦਾ ਇੰਤਜ਼ਾਰ !

ਨਵੀਂ ਦਿੱਲੀ : ਤਮਿਲਨਾਡੂ ਦੇ ਸੇਲਮ ਜਿਲ੍ਹੇ ‘ਚ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ। ਜਿੱਥੇ 74 ਸਾਲ ਦੇ ਬਾਲਾਸੁਬਰਮਣਿਆ ਨਾਮ ਦੇ ਬਜ਼ੁਰਗ ਨੂੰ ਮਰਿਆ ਸਮਝ ਕੇ ਕਰੀਬ 20 ਘੰਟੇ ਤੱਕ ਇੱਕ ਫਰਿੱਜ਼ਰ ਬਾਕਸ ‘ਚ ਰੱਖਿਆ ਗਿਆ ਪਰ ਬਾਅਦ ‘ਚ ਪਤਾ ਲੱਗਾ ਕਿ ਉਨ੍ਹਾਂ ਦੇ ਸਾਹ ਤਾਂ ਚੱਲ ਰਹੇ ਹਨ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

🔴 Live 🔴ਲਓ ਜੀ! ਹੁਣ ਪੂਰਾ ਭਖਿਆ ਖੇਤੀ ਕਾਨੂੰਨਾਂ ਦਾ ਮਾਮਲਾ!ਦਿੱਲੀ ਤੋਂ ਪੰਜਾਬ ਪਰਤੇ ਕਿਸਾਨਾਂ ਦਾ ਵੱਡਾ ਐਲਾਨ!

ਫਰਿੱਜ਼ਰ ਬਾਕਸ ‘ਚ ਸਾਹ ਲੈਣ ਲਈ ਤੜਫ਼ ਰਿਹਾ ਸੀ ਬਜ਼ੁਰਗ
ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਫਰਿੱਜ਼ਰ ਬਾਕਸ ਨੂੰ ਵਾਪਸ ਲੈਣ ਏਜੰਸੀ ਦਾ ਇੱਕ ਕਰਮਚਾਰੀ ਆਇਆ। ਉਸਨੇ ਦੇਖਿਆ ਕਿ ਬਾਲਾਸੁਬਰਮਣਿਆ ਜੀਉਂਦੇ ਹਨ ਅਤੇ ਉਹ ਸਾਹ ਲੈਣ ਲਈ ਤੜਫ਼ ਰਹੇ ਹਨ। ਇਸ ਤੋਂ ਬਾਅਦ ਉਸਨੇ ਬਜ਼ੁਰਗ ਦੀ ਸਹਾਇਤਾ ਲਈ ਹੱਲਾ ਮਚਾ ਦਿੱਤਾ। ਫਰਿੱਜ਼ਰ ਬਾਕਸ ਨੂੰ ਪੀੜਿਤ ਬਜ਼ੁਰਗ ਦਾ ਭਰਾ ਕਿਰਾਏ ‘ਤੇ ਲਿਆ ਸੀ। ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ 74 ਸਾਲਾ ਦੇ ਵਿਅਕਤੀ ਨੂੰ ਹਾਲ ਹੀ ‘ਚ ਗੰਭੀਰ ਹਾਲਤ ‘ਚ ਹਸਪਤਾਲ ਤੋਂ ਛੁੱਟੀ ਮਿਲੀ ਸੀ।

ਫਤਿਹਗੜ੍ਹ ਪਹੁੰਚੇ ਜਥੇਦਾਰ ਦਾ ਵੱਡਾ ਬਿਆਨ,ਬੇਅਦਬੀਆਂ ਦਾ ਦੱਸਿਆ ਸਾਰਾ ਸੱਚ?

ਬਜ਼ੁਰਗ ਦੇ ਮਰਨ ਦਾ ਇੰਤਜ਼ਾਰ ਕਰ ਰਿਹਾ ਸੀ ਭਰਾ
ਹਾਲਾਂਕਿ ਉਨ੍ਹਾਂ ਦੇ ਭਰਾ ਨੇ ਇੱਕ ਫਰਿੱਜ਼ਰ ਬਾਕਸ ਮੰਗਵਾਇਆ ਸੀ ਅਤੇ ਉਨ੍ਹਾਂ ‘ਤੇ ਇਲਜ਼ਾਮ ਲੱਗੇ ਹਨ ਕਿ ਉਹ ਬਜ਼ੁਰਗ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਸਨ। ਏਜੰਸੀ ਦੇ ਇੱਕ ਕਰਮਚਾਰੀ ਨੇ ਫਰਿੱਜ਼ਰ ਬਾਕਸ ‘ਚ ਬਜ਼ੁਰਗ ਨੂੰ ਜ਼ਿੰਦਾ ਦੇਖਕੇ ਇੱਕ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਚਾਇਆ ਜਾ ਸਕਿਆ ਹੈ। ਫਿਲਹਾਲ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button