NewsBreaking NewsD5 specialInternational

ਚੀਨ ‘ਚ ਫਿਰ ਤੇਜ਼ੀ ਨਾਲ ਫੈਲਣ ਲੱਗਾ ਕੋਰੋਨਾ ਵਾਇਰਸ, ਅਧਿਕਾਰੀਆਂ ਲਈ ਸਖ਼ਤ ਫੈਸਲੇ

ਬੀਜਿੰਗ : ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਕੋਰੋਨਾ ਵਾਇਰਸ ਨੇ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਵਾਰ ਅਧਿਕਾਰੀਆਂ ਨੇ ਇਸ ‘ਤੇ ਕਾਫ਼ੀ ਸਖਤੀ ਨਾਲ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਚੀਨ ‘ਚ ਨਵੇਂ ਫੈਸਲੇ ਲਏ ਹਨ ਜਿਨ੍ਹਾਂ ਦੇ ਜ਼ਰੀਏ ਇਸਦੇ ਸੰਕਰਮਣ ਦੀ ਰਫ਼ਤਾਰ ਨੂੰ ਰੋਕਿਆ ਜਾ ਸਕੇ। ਬੀਜਿੰਗ ‘ਚ ਆਧਿਕਾਰਿਕ ਤੌਰ ‘ਤੇ ਦੱਸਿਆ ਕਿ ਮੰਗਲਵਾਰ ਨੂੰ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਪ੍ਰਕਾਰ ਬੀਜਿੰਗ ‘ਚ ਨਵੇਂ ਕੁਲ ਮਾਮਲੇ 106 ਹੋ ਗਏ ਹਨ।

ਇਨਸਾਨੀਅਤ ਫਿਰ ਹੋਈ ਸ਼ਰਮਸਾਰ, ਦਲਿਤ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ, Video Viral

ਹੁਣ ਬੀਜਿੰਗ ‘ਚ ਅਧਿਕਾਰੀਆਂ ਨੇ ਵਾਇਰਸ ਦਾ ਸੰਕਰਮਣ ਇੱਕ ਰਾਜ ਤੋਂ ਦੂਜੇ ਰਾਜ ‘ਚ ਨਾ ਹੋਣ ਦੇਣ ਲਈ ਜੋ ਨਵੇਂ ਕਦਮ ਚੁੱਕੇ ਹਨ, ਉਨ੍ਹਾਂ ‘ਚ ਬੀਜਿੰਗ ਦੇ ਹਾਈ ਰਿਸਕ ਕੈਟੇਗਰੀ ‘ਚ ਆਉਣ ਵਾਲੇ ਲੋਕਾਂ ਦਾ ਦੂਜੇ ਰਾਜ ‘ਚ ਨਾ ਜਾਣਾ ਵੀ ਹੈ। ਨਾਲ ਹੀ ਸ਼ਹਿਰ ਦੀਆਂ ਕੁਝ ਟਰਾਂਸਪੋਰਟਿੰਗ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਦੁਨੀਆ ਭਰ ‘ਚ ਹੁਣ ਤੱਕ 80 ਲੱਖ ਤੋਂ ਜਿਆਦਾ ਲੋਕ ਇਸ ਬਿਮਾਰੀ ਦੀ ਚਪੇਟ ‘ਚ ਆ ਚੁੱਕੇ ਹਨ।

BJP-Akali Dal ਨਾਲ ਕਰਨ ਲੱਗੀ ਧੱਕਾ! ਸੁਣੋ ਸਿੱਖਾਂ ਦੇ ਮਸਲੇ ‘ਤੇ ਕੀ ਬੋਲੇ ਚੰਦੂਮਾਜਰਾ

ਵੁਹਾਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਫਿਰ ਤੋਂ ਇਸ ਦੇਸ਼ ‘ਚ ਪਰਤ ਆਇਆ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਇਹ ਹੱਤਿਆਰਾ ਸਾਬਤ ਨਾ ਹੋਵੇ, ਇਸਦੇ ਲਈ ਉਪਾਅ ਕੀਤੇ ਜਾ ਰਹੇ ਹਨ। ਹਾਲਾਂਕਿ ਵੁਹਾਨ ਵਰਗਾ ਲਾਕਡਾਊਨ ਉੱਥੇ ਨਹੀਂ ਲਗਾਇਆ ਗਿਆ ਪਰ 24 ਘੰਟੇ ਸਰਗਰਮ ਰਹਿਣ ਵਾਲੇ ਸਕਿਊਰਿਟੀ ਚੈੱਕ ਪੁਆਇੰਟ ਬਣਾਏ ਗਏ ਹਨ। ਜਿਨ੍ਹਾਂ ਦਾ ਕੰਮ ਜ਼ਿਲ੍ਹੇ ਅਤੇ ਸਥਾਨਕ ਪੱਧਰ ‘ਤੇ ਨਜ਼ਰ ਰੱਖਣਾ ਹੈ। ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੋਸ਼ਲ ਡਿਸਟੈਂਸਿਗ ਦਾ ਪਾਲਣ ਕਰਨ ਲਈ ਕਿਹਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button