ਗੈਂਗਸਟਰਾਂ ਦੀ ਇਕ ਹੋਰ ‘ਨਸਲ’, ਹਰ ਤੀਜੇ ਦਿਨ ਇਹ ਗੈਂਗਸਟਰ ਕਰਦੇ ਇਕ ‘ਕਤਲ’
ਅਮਰਜੀਤ ਸਿੰਘ ਵੜੈਚ (94178-01988)
ਆਵਾਰਾ ਪਸ਼ੂਆਂ ਵੱਲੋਂ ਰਾਹ ਜਾਂਦੇ ਲੋਕਾਂ ‘ਤੇ ਹਮਲੇ ਕਰਨ ਦੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ । ਅਜਿਹੀਆਂ ਘਟਨਾਵਾਂ ‘ਚ ਪੈਦਲ ਚੱਲਣ ਵਾਲ਼ੇ ਬੱਚੇ,ਬਜ਼ੁਰਗ ਤੇ ਨੌਜਵਾਨ ਭਾਵ ਹਰ ਉਮਰ ਦੇ ਲੋਕ ਸ਼ਿਕਾਰ ਹੋ ਰਹੇ ਹਨ । ਦੋ-ਪੱਹੀਆ ਵਾਹਨਾ ਤੇ ਸਾਇਕਲਾਂ ਵਾਲ਼ਿਆਂ ਨਾਲ਼ ਅਜਿਹੇ ਪਸ਼ੂਆਂ ਦੀਆਂ ਟੱਕਰਾਂ ਬਹੁਤ ਘਾਤਕ ਸਿਧ ਹੁੰਦੀਆਂ ਹਨ ।
ਇਨ੍ਹਾਂ ਪਸ਼ੂਆਂ ‘ਚ ਗਾਵਾਂ,ਬਲ਼ਦ,ਮੱਝਾਂ ਤੇ ਕੁੱਤੇ ਸ਼ਾਮਿਲ ਹਨ ਜੋ ਹਰ ਸੜਕ ,ਸ਼ਹਿਰ,ਕਸਬੇ ‘ਚ ਮਿਲ਼ ਜਾਂਦੇ ਹਨ । ਪਿੰਡਾਂ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਸਿਰਫ਼ ਕੁੱਤਿਆਂ ਦੀ ਹੀ ਹੈ ਬਾਕੀ ਜਾਨਵਰਾਂ ਦੀ ਕੋਈ ਵਿਰਲੀ ਘਟਨਾ ਹੀ ਸਾਹਮਣੇ ਆਂਉਦੀ ਹੈ । ਕੁੱਤਿਆਂ ਵੱਲੋਂ ਲੋਕਾਂ ਨੂੰ ਵੱਡਣ ਦੀਆਂ ਘਟਨਾਵਾਂ ਪਾਲਤੂ ਕੁੱਤਿਆਂ ਤੇ ਆਵਾਰਾ ਕੁੱਤਿਆਂ ਦੋਵਾਂ ਦੀਆਂ ਪਿੰਡਾਂ ਤੇ ਸ਼ਹਿਰਾਂ ‘ਚ ਆਮ ਹਨ ।
ਅਸੀਂ ਅਕਸਰ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੀਆਂ ਵੀਡੀਓ ਵੇਖਦੇ ਹਾਂ ਜਿਨ੍ਹਾਂ ‘ਚ ਪੈਦਲ ਤੁਰੇ ਜਾਂਦੇ ਲੋਕਾਂ ਨੂੰ ਇਹ ਜਾਨਵਰ ਸਿੰਗਾਂ ਨਾਲ਼ ਚੁੱਕਕੇ ਹੇਠਾਂ ਸੁੱਟ ਦਿੰਦੇ ਹਨ । ਅਚਨਚੇਤੇ ਜਦੋਂ ਕੋਈ ਜਾਨਵਰ ਤੁਹਾਨੂੰ ਟੱਕਰ ਮਾਰਦਾ ਹੈ ਤਾਂ ਪੀੜਤ ਦਾ ਸਿਰ ਹੇਠਾਂ ਟਕਰਾ ਜਾਂਦਾ ਹੈ ਤੇ ਫਿਰ ਕਈ ਕੇਸਾਂ ਚ’ ਮੌਤਾਂ ਹੋ ਜਾਂਦੀਆਂ ਹਨ ਤੋ ਕਈ ਕੇਸਾਂ ‘ਚ ਕੋਈ ਅੰਗ ਟੁੱਟ ਜਾਂਦਾ ਹੈ ਜਾਂ ਫਿਰ ਸਿਰ ‘ਚ ਗਹਿਰੀ ਸੱਟ ਵੱਜਦੀ ਹੈ ।
ਇਹ ਸਮੱਸਿਆ ਪੂਰੇ ਦੇਸ਼ ਵਿੱਚ ਹੈ ਪਰ ਇਸ ਸਮੱਸਿਆ ਵੱਲ ਕਦੇ ਵੀ ਰਾਸ਼ਟਰੀ ਪੱਧਰ ਤੇ ਪਾਰਲੀਮੈਂਟ ‘ਚ ਚਰਚਾ ਨਹੀਂ ਹੋਈ । ਭਾਵੇਂ ਰਾਜ ਆਪਣੇ ਪੱਧਰ ‘ਤੇ ਇਸ ਦਾ ਹੱਲ ਕਰ ਸਕਦੇ ਹਨ ਪਰ ਅੱਜ ਤੱਕ ਕਿਸੇ ਵੀ ਰਾਜ ਨੇ ਕੋਈ ਹੱਲ ਨਹੀਂ ਕੀਤਾ ਤੇ ਹਰ ਰੋਜ਼ ਅਜਾਂਈ ਜਾਨਾਂ ਜਾ ਰਹੀਆਂ ਹਨ ਕਈ ਵਾਰ ਤਾਂ ਵਿਅਕਤੀ ਸਾਰੀ ਉਮਰ ਲਈ ਹੀ ਅੰਗਹੀਣ ਹੋ ਜਾਂਦੇ ਹਨ । ਆਵਾਰ ਪਸ਼ੂਆਂ ਕਾਰਨ ਸਾਲ 2016 ਚ’ 102 ਮੌਤਾਂ ਤੇ 57 ਜ਼ਖ਼ਮੀ , 2017 ‘ਚ 157 ਮੌਤਾਂ ਤੇ 127 ਜ਼ਖ਼ਮੀ ਤੇ 2018 ‘ਚ 114 ਮੌਤਾਂ ਤੇ 42 ਲੋਕ ਪੰਜਾਬ ‘ਚ ਜ਼ਖ਼ਮੀ ਹੋਏ ।
ਪੰਜਾਬ ‘ਚ 2015 ‘ਪੰਜਾਬ ਗਊ ਸੇਵਾ ਕਮਿਸ਼ਨ’ ਵੀ ਬਣਿਆ ਹੋਇਆ ਹੈ । ਪੰਜਾਬ ਸਰਕਾਰ ਨੇ ਇਸ ਕਮਿਸ਼ਨ ਲਈ 2014 ‘ਚ ਕਾਨੂੰਨ ਵੀ ਬਣਾਇਆ ਸੀ । ਪੰਜਾਬ ਸਰਕਾਰ 2015 ਤੋਂ ਲੋਕਾਂ ਤੋਂ ਗਊ-ਸੈੱਸ ਲੈ ਰਹੀ ਹੈ : ਚਾਰ ਪਹੀਆ ਵਾਹਨ ‘ਤੇ 1000 ਰੁ: ਦੋ ਪਹੀਆ ‘ਤੇ 100 ਰੁ:, ਸ਼ਰਾਬ ਦੀ ਹਰ ਬੋਤਲ ‘ਤੇ 100 ਰੁ:, ਮੈਰਿਜ ਪੈਲਿਸ ‘ਤੇ ਪ੍ਰਤੀ ਬੁਕਿੰਗ 1000 ਰੁ:, ਤੇਲ ਟੈਂਕਰ ਪ੍ਰਤੀ ਫੇਰਾ 100 ਰੁ:,ਸੀਮੈਂਟ ਦੀ ਬੋਰੀ ‘ਤੇ ਇਕ ਰੁ: ਤੇ ਪ੍ਰਤੀ ਬਿਜਲੀ ਯੁਨਿਟ ਦੋ ਪੇਸੇ ਗਊ-ਸੈਸ ਦੀ ਉਗਰਾਹੀ ਸਰਕਾਰ ਕਰ ਰਹੀ ਹੈ ।
ਪੰਜਾਬ ਵਿੱਚ ਸਰਕਾਰ ਗਊ-ਸੈਸ ਲੈ ਰਹੀ ਹੈ ਪਰ ਗਾਵਾਂ ਦੀ ਬੇਕਦਰੀ ਹੋ ਰਹੀ ਹੈ । ਤੁਸੀਂ ਅਕਸਰ ਜ਼ਖ਼ਮੀ ਗਾਵਾਂ/ ਸਾਨ੍ਹ ਘੁੰਮਦੇ ਵੇਖੇ ਹੋਣੇ ਹਨ । ਇਸੇ ਤਰ੍ਹਾਂ ਦੂਸਰੇ ਜਾਨਵਰ ਵੀ ਆਵਾਰਾ ਘੁੰਮਦੇ ਰਹਿੰਦੇ ਹਨ । ਇਸ ਵਰ੍ਹੇ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਸਮੇਂ ਉਤਰ ਪ੍ਰਦੇਸ਼ ਦੀਾਆਂ ਚੋਣਾਂ ‘ਚ ਗਊ ਦੇ ਮੁੱਦੇ ਨੂੰ ਲੈਕੇ ਚੋਣਾਂ ‘ਚ ਪ੍ਰਚਾਰ ਹੋਇਆ : ਗਊ ਨੂੰ ਸਾਡੇ ਦੇਸ਼ ਵਿੱਚ ‘ਗਊ ਮਾਤਾ’ ਵਜੋਂ ਸਤਿਕਾਰ ਦਿਤਾ ਜਾਂਦਾ ਹੈ ਪਰ ਇਹ ਸਿਰਫ਼ ਚੋਣ ਸਟੰਟ ਹੀ ਰਹਿ ਗਿਆ ਹੈ । ਇਨ੍ਹਾ ਦੀ ਸੁਰੱਖਿਆ ਲਈ ਸਰਕਾਰਾਂ ਸਿਰਫ਼ ਡਰਾਮੇ ਕਰਕੇ ਲੋਕਾਂ ਤੋਂ ਵੋਟ ਹੀ ਬਟੋਰਦੀਆਂ ਹਨ ਤੇ ਜਿਤਣ ਮਗਰੋਂ ਲੋਕ ਫਿਰ ਗਊਆਂ ਤੇ ਸਾਨ੍ਹਾਂ ਦੀਆਂ ਟੱਕਰਾਂ ‘ਚ ਮਰਨ ਲਈ ਛੱਡ ਦਿਤੇ ਜਾਂਦੇ ਹਨ । ਪੰਜਾਬ ‘ਚ ਓਨੇ ਕਤਲ ਗੈਂਗਸਟਰ ਨਹੀਂ ਕਰਦੇ ਜਿਨੇ ਲੋਕ ਆਵਾਰਾ ਪਸ਼ੂਆਂ ਕਾਰਨ ਹੋਣ ਵਾਲ਼ੇ ਹਾਦਸਿਆਂ ‘ਚ ਮਾਰੇ ਜਾਂਦੇ ਹਨ । ਪੰਜਾਬ ਗਊ ਸੇਵਾ ਕਮਿਸ਼ਨ ਦੇ 2017 ‘ਚ ਚੈਅਰਮੈਨ ਕੀਮਤੀ ਲਾਲ ਭਗਤ ਨੇ ਮੰਨਿਆ ਸੀ ਕਿ ਗਊਆਂ ਕਾਰਨ ਹਰ ਤੀਜੇ ਦਿਨ ਪੰਜਾਬ ‘ਚ ਇਕ ਮੌਤ ਹੁੰਦੀ ਹੈ ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਨਾ ਜ਼ੋਰ ਉਸ ਨੇ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ‘ਤੇ ਲਾਇਆ ਹੈ ਜੇਕਰ ਉਸ ਤੋਂ ਅੱਧਾ ਵੀ ਪਂਜਾਬ ‘ਚ ਆਵਾਰ ਪਸ਼ੂਆਂ ਨੂੰ ਸੰਭਾਲਣ ਲਈ ਲਾ ਦੇਵੇ ਤਾਂ ਪੰਜਾਬ ‘ਚ ਹਰ ਰੋਜ਼ ਹੋਣ ਵਾਲ਼ੇ ਹਾਦਸਿਆਂ ਤੋਂ ਲੋਕਾਂ ਨੂੰ ਬਚਾ ਕੇ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਬਚਾਏ ਜਾ ਸਕਦੇ ਹਨ । ਕੀ ਕੋਈ ਵਿਧਾਇਕ ਇਸ ਮਸਲੇ ਨੂੰ ਆਂਉਂਦੇ ਵਿਧਾਨ ਸਭਾ ਸੈਸ਼ਨ ‘ਚ ਉਠਾਉਣ ਲਈ ਤਿਆਰ ਹੋਵੇਗਾ ?
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.
Yes Waraich Sahib,none bothering as not bothering for Chita,, you are 100 %right