ਗੁਜਰਾਤ ਹਾਈ ਕੋਰਟ ‘ਚ ਫ਼ਿਲਮ ‘ਮਹਾਰਾਜ’ ਤੇ ਹੋਈ ਸੁਣਵਾਈ
ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਦੀ ਡੈਬਿਊ ਫ਼ਿਲਮ ‘ਮਹਾਰਾਜ’ ਤੇ ਬੁੱਧਵਾਰ ਨੂੰ ਗੁਜਰਾਤ ਹਾਈ ਕੋਰਟ ‘ਚ ਵੀ ਸੁਣਵਾਈ ਹੋਈ।ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ‘ਮਹਾਰਾਜ’ ਫ਼ਿਲਮ ਦੇਖਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਫ਼ਿਲਮ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਜਾਂ ਇਸ ਨੂੰ ਰਿਲੀਜ਼ ਹੋਣ ਦਿੱਤਾ ਜਾਵੇ।
ਪਟੀਸ਼ਨਰ ਸ਼ੈਲੇਸ਼ ਪਟਵਾਰੀ ਨੇ ਕਿਹਾ ਕਿ ਅਦਾਲਤ ਪੂਰੀ ਫ਼ਿਲਮ ਦੇਖੇਗੀ ਅਤੇ ਵੀਰਵਾਰ ਦੁਪਹਿਰ 2.30 ਵਜੇ ਤੋਂ ਬਾਅਦ ਰਿਲੀਜ਼ ਹੋਣ ਬਾਰੇ ਆਪਣਾ ਫੈਸਲਾ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਓ.ਟੀ.ਟੀ ਨੂੰ ਭਾਰਤ ਸਰਕਾਰ ਦੇ ਕੰਟਰੋਲ ਹੇਠ ਲਿਆਉਣ ਲਈ ਸਖ਼ਤ ਨਿਯਮ-ਕਾਨੂੰਨ ਬਣਾਉਣ ਦੀ ਲੋੜ ਹੈ, ਨਹੀਂ ਤਾਂ ਕੋਈ ਵੀ ਆ ਕੇ ਓ.ਟੀ.ਟੀ. ‘ਤੇ ਕੁਝ ਵੀ ਦਿਖਾ ਸਕਦਾ ਹੈ, ਇਹ ਖ਼ਤਰਿਆ ਨਾਲ ਭਰਿਆ ਹੈ।
‘ਮਹਾਰਾਜ’ ਦੀ ਕਹਾਣੀ ਬ੍ਰਿਟਿਸ਼ ਰਾਜ ਦੌਰਾਨ 1862 ‘ਚ ‘ਕਰਸਨਦਾਸ ਮੂਲਜੀ’ ‘ਤੇ ਹੋਏ ਮਾਣਹਾਨੀ ਦੇ ਕੇਸ ‘ਤੇ ਆਧਾਰਿਤ ਹੈ। ਉਹ ਇੱਕ ਸਮਾਜ ਸੁਧਾਰਕ ਅਤੇ ਪੱਤਰਕਾਰ ਸਨ। ਇਸ ਕੇਸ ਦਾ ਭਾਰਤੀ ਕਾਨੂੰਨ ਦੇ ਇਤਿਹਾਸ ‘ਚ ਡੂੰਘਾ ਪ੍ਰਭਾਵ ਹੈ। ਮਾਨਹਾਨੀ ਦੇ ਮਾਮਲੇ ‘ਚ ‘ਜਾਦੂਨਾਥ ਜੀ ਮਹਾਰਾਜ’ ਨੇ ‘ਕਰਸਨਦਾਸ’ ‘ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ ਕਿ ਉਹ ਉਨ੍ਹਾਂ ਦੀ ਅਤੇ ਸ਼ਰਧਾਲੂਆਂ ਦੀ ਅਕਸ ਨੂੰ ਖਰਾਬ ਕਰ ਰਿਹਾ ਹੈ।
ਫ਼ਿਲਮ ‘ਚ ਜੁਨੈਦ ਪੱਤਰਕਾਰ ‘ਕਰਸਨਦਾਸ ਮੂਲਜੀ’ ਦੀ ਭੂਮਿਕਾ ਨਿਭਾਅ ਰਹੇ ਹਨ। ਜਦਕਿ ਜੈਦੀਪ ਅਹਲਾਵਤ ‘ਵਿਲੇਨ’ ਦੀ ਭੂਮਿਕਾ ‘ਚ ਹਨ। ਫ਼ਿਲਮ ‘ਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਗੁਜਰਾਤ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਹਿੰਦੂ ਧਰਮ ਇਸ ਦੀ ਨਿੰਦਾ ਕਰਦਾ ਹੈ ਕਿਉਂਕਿ ਇਸ ‘ਚ ਭਗਵਾਨ ਕ੍ਰਿਸ਼ਨ ਦੇ ਖ਼ਿਲਾਫ਼ ਨਿੰਦਣਯੋਗ ਗੱਲਾਂ ਹਨ। ‘ਮਹਾਰਾਜ’ 14 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਮਾਮਲਾ ਅਦਾਲਤ ‘ਚ ਜਾਣ ਕਾਰਨ ਇਸ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਈ ਜੋ 20 ਜੂਨ ਤੱਕ ਜਾਰੀ ਰਹੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.