ਕੱਲ ਤੱਕ ਜੋ ਕਰਦਾ ਸੀ ਖਹਿਰਾ ਖਹਿਰਾ ਅੱਜ ਛੁਡਾ ਗਿਆ ਖਹਿੜਾ, ਸੁਖਪਾਲ ਖਹਿਰਾ ਲਾਲਚੀ ਬੰਦਾ (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਚੰਡੀਗੜ੍ਹ : ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਸੁਖਪਾਲ ਖਹਿਰਾ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਿਆਸੀ ਜੰਗ, ਹੁਣ ਆਖਰੀ ਦੌਰ ਵਿੱਚ ਪਹੁੰਚ ਚੁੱਕੀ ਹੈ। ਖਹਿਰਾ ਨੇ ਅਸਤੀਫੇ ਤੋਂ ਬਾਅਦ ਕੇਜਰੀਵਾਲ ਅਤੇ ਆਪ ਦੀ ਪੰਜਾਬ ਇਕਾਈ ਨੂੰ ਨਿਸ਼ਾਨੇ ਤੇ ਲਿਆ ਤਾਂ ਹੁਣ ਚੰਡੀਗੜ੍ਹ ਪਹੁੰਚੇ ਕੇਜਰੀਵਾਲ ਨੇ ਖਹਿਰਾ ਨੂੰ ਲਾਲਚੀ ਕਰਾਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਕੇਜਰੀਵਾਲ ਨੇ ਖਹਿਰਾ ਦਾ ਨਾਂ ਤਾਂ ਨਹੀਂ ਲਿਆ ਪਰ ਉਨ੍ਹਾਂ ਕਿਹਾ ਕਿ ਲਾਲਚੀ ਲੋਕਾਂ ਦੇ ਪਾਰਟੀ ਛੱਡਣ ਨਾਲ ਪਾਰਟੀ ਹੋਰ ਜ਼ਿਆਦਾ ਮਜਬੂਤ ਹੋਵੇਗੀ।

Read Also ਹੁਣ ਵਾਰੀ ਸੁਖਪਾਲ ਖਹਿਰਾ ਦੀ ! ਕੇਜਰੀਵਾਲ ਨੂੰ ਅੱਜ ਨੀਂਦ ਨੀਂ ਆਉਣੀ!

ਦੱਸ ਦਈਏ ਕਿ ਇਸ ਤੋਂ ਪਹਿਲਾਂ ਖਹਿਰਾ ਨੇ ਸੋਮਵਾਰ ਨੂੰ ਆਪਣੀ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕਰਨ ਬਾਰੇ ਖੁਲਾਸਾ ਕਰ ਦਿੱਤਾ ਹੈ। ਖਹਿਰਾ ਨੇ ਐਲਾਨ ਕੀਤਾ ਕਿ ਉਹ ਅੱਜ ਨਵੀਂ ਪਾਰਟੀ ਦਾ ਐਲਾਨ ਕਰਨਗੇ। ਅਜਿਹੇ ਵਿੱਚ ਹੁਣ ਕਾਂਗਰਸ, ਆਪ, ਅਕਾਲੀ ਦਲ ਅਤੇ ਟਕਸਾਲੀਆਂ ਦੀ ਪਾਰਟੀ ਤੋਂ ਬਾਅਦ, ਖਹਿਰਾ ਦੀ ਪਾਰਟੀ ਵੀ ਜ਼ੋਰ ਅਜਮਾਈ ਕਰੇਗੀ, ਹੁਣ ਦੇਖਣਾ ਇਹ ਹੋਵੇਗਾ ਕਿ ਖਹਿਰਾ ਅਤੇ ਕੇਜਰੀਵਾਲ ਦੀ ਇਹ ਸਿਆਸੀ ਜੰਗ ਲੋਕ ਸਭਾ ਚੋਣਾਂ ਚ ਕੀ ਨਵਾਂ ਰੰਗ ਦਿਖਾਉਂਦੀ ਹੈ।

Like
Like Love Haha Wow Sad Angry
Girl in a jacket

LEAVE A REPLY