PunjabPunjabTop News

ਕੰਚਨ ਕੁਮਾਰੀ’ ਹੱਤਿਆ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ

ਕੰਚਨ ਕੁਮਾਰੀ ਕਤਲਕਾਂਡ ਦੇ ਮੁੱਖ ਸਾਜਿਸ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਠਿੰਡਾ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਉਹ ਕਮਲ ਦੀ ਹੱਤਿਆ ਤੋਂ ਬਾਅਦ ਦੁਬਈ ਭੱਜ ਗਿਆ ਸੀ, ਜਿਸ ਦੀ ਗ੍ਰਿਫਤਾਰੀ ਲਈ ਬਠਿੰਡਾ ਪੁਲਿਸ ਨੇ ਉਸ ਦੇ ਲੁਕਆਊਟ ਸਰਕੂਲਰ ਤੋਂ ਇਲਾਵਾ ਬਲਿਯੂ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ ਤੇ ਉਸ ਦੀ ਭਾਲ ਲਈ ਲਗਾਤਾਰ ਇੰਟਰਪੋਲ ਨਾਲ ਰਾਬਤਾ ਚੱਲ ਰਿਹਾ ਸੀ ਪਰ ਘਟਨਾ ਦੇ 10 ਮਹੀਨਿਆਂ ਬਾਅਦ ਵੀ ਪੁਲਿਸ ਉਸ ਨੂੰ ਲੱਭ ਨਹੀਂ ਸਕੀ। ਸਰੰਡਰ ਕਰਨ ਲਈ ਉਸ ਦੇ ਘਰ ‘ਤੇ ਨੋਟਿਸ ਵੀ ਲਗਾਏ ਗਏ ਸਨ। ਹੁਣ ਉਸ ਨੂੰ ਭਗੌੜਾ ਕਰਾਰ ਦੇਣ ਬਾਅਦ ਉਸ ਦੀ ਗ੍ਰਿਫਤਾਰੀ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਵਿਚ ਪੁਲਿਸ ਨੂੰ ਮਦਦ ਮਿਲੇਗੀ। ਇਸ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਮਹਿਰੋਂ ਨੂੰ ਵਿਦੇਸ਼ ਭੱਜਣ ਵਿਚ ਉਸ ਦੀ ਮਦਦ ਕਰਨ ਵਾਲੇ ਰਣਜੀਤ ਸਿੰਘ ਝਬਾਲ ਨੂੰ ਗ੍ਰਿਫਤਾਰ ਕੀਤਾ ਸੀ ਤੇ ਬਠਿੰਡਾ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਕੰਚਨ ਕੁਮਾਰੀ ਕਤਲਕਾਂਡ ਵਿਚ ਗ੍ਰਿਫਤਾਰੀ ਪਾਈ ਹੈ। ਕਤਲ ਕਰਨ ਤੋਂ ਬਾਅਦ ਕਮਲ ਦੀ ਪਿਛਲੇ ਸਾਲ 10-11 ਜੂਨ ਨੂੰ ਬਠਿੰਡਾ ਦੀ ਇਕ ਮੈਡੀਕਲ ਯੂਨੀਵਰਸਿਟੀ ਦੀ ਕਾਰਪਿੰਗ ਚੋਂ ਲਾਸ਼ ਮਿਲੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button