ਕੰਗਾਲੀ ‘ਚ MP, MLAs ਲਈ 20 Luxury cars ਖਰੀਦੇਗੀ ਸਰਕਾਰ
ਚੰਡੀਗੜ੍ਹ : ਪੰਜਾਬ ਸਰਕਾਰ ਭਲੇ ਹੀ ਫੰਡ ਦੀ ਕਮੀ ਦੇ ਕਾਰਨ ਮੁਲਾਜ਼ਮਾਂ ਨੂੰ ਸਮੇਂ ਤੇ ਤਨਖਾਹ ਨਹੀਂ ਦੇ ਰਹੀ ਹੈ ਪਰ ਸਾਂਸਦਾਂ ਅਤੇ ਵਿਧਾਇਕਾਂ ਲਈ 20 ਲਗਜਰੀ ਗੱਡੀਆਂ ਖਰੀਦਣ ਦੀ ਤਿਆਰੀ ਕਰ ਲਈ ਗਈ ਹੈ। ਇਸਦੇ ਲਈ ਪ੍ਰਸਤਾਵ ਵਿੱਤ ਵਿਭਾਗ ਦੇ ਕੋਲ ਪਹੁੰਚ ਚੁੱਕਿਆ ਹੈ। ਵਿਭਾਗ ਦੀ ਮੋਹਰ ਲੱਗਣ ਤੋਂ ਬਾਅਦ ਕਾਂਗਰਸ ਆਪਣੇ ਸਾਂਸਦਾਂ ਅਤੇ ਕੁੱਝ ਵਿਧਾਇਕਾਂ ਦੀਆਂ ਪੁਰਾਣੀਆਂ ਗੱਡੀਆਂ ਬਦਲ ਦੇਵੇਗੀ।
ਵਿਧਾਇਕ ਲੰਬੇ ਸਮੇਂ ਤੋਂ ਇਸਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਗੱਡੀਆਂ 10 ਸਾਲ ਤੋਂ ਜ਼ਿਆਦਾ ਪੁਰਾਣੀਆਂ ਹੋ ਚੁੱਕੀਆਂ ਹਨ। ਕੁੱਝ ਵਿਧਾਇਕਾਂ ਦੀਆਂ ਗੱਡੀਆਂ ਤਾਂ ਚਾਰ ਲੱਖ ਕਿਲੋਮੀਟਰ ਤੱਕ ਚੱਲ ਚੁੱਕੀਆਂ ਹਨ। ਵਿਧਾਇਕ ਕਈ ਵਾਰ ਖ਼ਜ਼ਾਨਾ-ਮੰਤਰੀ ਮਨਪ੍ਰੀਤ ਬਾਦਲ ਦੇ ਕੋਲ ਆਪਣੀ ਮੰਗ ਰੱਖ ਚੁੱਕੇ ਹੈ।
Sukhdev Dhindsa ਨੇ ਬਾਦਲਾਂ ਨੂੰ ਦਿਖਾਇਆ ਦਮ, ਸੰਗਰੂਰ ‘ਚ ਕੀਤਾ ਵੱਡਾ ਇਕੱਠ, BJP ਨੇ ਦਿੱਤਾ ਸਾਥ!
ਅਜੇ ਇਹ ਤੈਅ ਨਹੀਂ ਹੈ ਕਿ ਇਹ ਗੱਡੀਆਂ ਕਿਹੜੀਆਂ ਹੋਣਗੀਆਂ ਪਰ ਆਮ ਤੌਰ ‘ਤੇ ਵਿਧਾਇਕਾਂ ਨੂੰ ਟੋਇਟਾ, ਇਨੋਵਾ ਗੱਡੀਆਂ ਹੀ ਦਿੱਤੀਆਂ ਜਾਂਦੀਆਂ ਹਨ। ਜਿਨ੍ਹਾਂ ਦੀ ਕੀਮਤ 15 ਤੋਂ 23 ਲੱਖ ਰੁਪਏ ਦੇ ਵਿੱਚ ਹੈ। ਪੰਜਾਬ ਸਰਕਾਰ ਦੀ ਵਿੱਤੀ ਹਾਲਤ ਇਨੀਂ ਦਿਨੀਂ ਠੀਕ ਨਹੀਂ ਹੈ। ਇਸ ਵਾਰ ਕਰਮਚਾਰੀਆਂ ਦੀ ਤਨਖਾਹ ਦੇਣ ਦਾ ਸੰਕਟ ਪੈਦਾ ਹੋ ਗਿਆ ਸੀ। ਕੇਂਦਰ ਵੱਲੋਂ ਜੀਐਸਟੀ ਦੇ 2228 ਕਰੋੜ ਮਿਲਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅਗਲੇ ਮਹੀਨਾ ਤਨਖਾਹ ਸਮੇਂ ਤੇ ਜਾਰੀ ਹੋਵੇਗੀ।
Supreme Court ਦਾ ਸਿੱਖਾਂ ਨੂੰ ਝਟਕਾ | Davinderpal Bhullar ਦੀ ਰਿਹਾਈ ‘ਤੇ ਫ਼ੈਸਲਾ | ਕਿਉਂ ਨੀਂ ਬੋਲਦੇ Badal !
ਰਿਪੇਅਰ ਲਈ ਹਰ ਸਾਲ 55 ਹਜ਼ਾਰ ਦੀ ਲਿਮਟ
ਵਿੱਤ ਵਿਭਾਗ ਨੇ ਵਿਧਾਇਕਾਂ ਦੀਆਂ ਗੱਡੀਆਂ ਦੀ ਰਿਪੇਅਰ ਲਈ ਲਿਮਟ ਫਿਕਸ ਕਰ ਦਿੱਤੀ ਹੈ। ਇੱਕ ਵਿਧਾਇਕ ਨੂੰ ਗੱਡੀ ਰਿਪੇਅਰ ਲਈ ਸਾਲ ਵਿੱਚ 55 ਹਜ਼ਾਰ ਰੁਪਏ ਮਿਲਦੇ ਹਨ। ਇਸ ਵਿੱਚ ਰਿਪੇਅਰ ਦੇ ਨਾਲ – ਨਾਲ ਟਾਇਰ ਬਦਲਣਾ ਵੀ ਸ਼ਾਮਿਲ ਹੈ। ਉਥੇ ਹੀ ਜੇਕਰ ਗੱਡੀ ਦਾ ਐਕਸੀਡੈਂਟ ਹੋ ਜਾਵੇ ਤਾਂ ਉਸਦਾ ਖਰਚ ਵਿਧਾਇਕ ਨੂੰ ਆਪਣੀ ਜੇਬ ਤੋਂ ਦੇਣਾ ਪੈਂਦਾ ਹੈ। ਸਰਕਾਰੀ ਗੱਡੀਆਂ ਦੀ ਇੰਸ਼ੋਰੈਂਸ ਨਹੀਂ ਹੁੰਦੀ। ਅਜਿਹੀ ਹਾਲਤ ਵਿੱਚ ਐਕਸੀਡੈਂਟ ਹੋਣ ਦੀ ਹਾਲਤ ‘ਚ ਤੈਅ ਸੀਮਾ 55 ਹਜ਼ਾਰ ਰੁਪਏ ਵਿੱਚ ਹੀ ਗੱਡੀ ਦੀ ਰਿਪੇਅਰ ਕਰਵਾਉਣੀ ਹੁੰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.