SportsBreaking NewsD5 specialNews

ਕੋਰੋਨਾ ਮਹਾਂਮਾਰੀ ਲਈ Delhi Capitals ਨੇ 1.5 ਕਰੋੜ ਰੁਪਏ ਦਿੱਤੇ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਦਿੱਲੀ ਕੈਪੀਟਲਸ ਨੇ ਕੋਰੋਨਾ ਮਹਾਮਾਰੀ ਵਿਰੁੱਧ ਦਿੱਲੀ ਦੀ ਜੰਗ ‘ਚ ਸਹਾਇਤਾ ਲਈ 1.5 ਕਰੋੜ ਰੁਪਏ ਦਿੱਤੇ। ਇਸ ਰਾਸ਼ੀ ਦਾ ਇਸਤੇਮਾਲ ਜ਼ਰੂਰੀ ਮੈਡੀਕਲ ਸਪਲਾਈ, ਆਕਸੀਜਨ ਸਿਲੰਡਰ ਅਤੇ ਕੋਵਿਡ ਕਿੱਟ ਖਰੀਦਣ ‘ਚ ਕੀਤਾ ਜਾਵੇਗਾ। ਆਈ.ਪੀ.ਐੱਲ. ਟੀਮ ਨੇ ਇਕ ਬਿਆਨ ‘ਚ ਕਿਹਾ ਕਿ ਟੀਮ ਅਤੇ ਇਸ ਦੇ ਸਪ੍ਰਰਸਤ ਜੇ.ਐੱਸ.ਡਬਲਯੂ. ਫਾਉਂਡੇਸ਼ਨ ਅਤੇ ਜੀ.ਐੱਮ.ਆਰ. ਵਰਾਲਕਸ਼ਮੀ ਫਾਉਂਡੇਸ਼ਨ ਨੇ ਦਿੱਲੀ ਸਥਿਤ ਐੱਨ.ਜੀ.ਓ. ਹੇਮਕੁੰਟ ਫਾਉਂਡੇਸ਼ਨ ਅਤੇ ਉਦੈ ਫਾਉਂਡੇਸ਼ਨ ਨੂੰ ਡੇਢ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ।

ਅੰਦੋਲਨ ‘ਚ ਚੱਲਦੀ ਸਟੇਜ ‘ਤੇ ਹੋਇਆ ਆਹ ਕੰਮ ! ਅਸਮਾਨ ‘ਚ ਉੱਡਿਆ ਸਾਰਾ ਪੰਡਾਲ ! ਕਿਸਾਨਾਂ ਆਗੂ ਕਰਦੇ ਰਹੇ ਸੰਬੋਧਨ !

ਦਿੱਲੀ ਟੀਮ ਦੇ ਸੀ.ਈ.ਓ. ਵਿਨੋਦ ਬਿਸ਼ਟ ਨੇ ਕਿਹਾ ਕਿ ਸੰਕਟ ਦੀ ਇਸ ਘੜੀ ‘ਚ ਦਿੱਲੀ ਕੈਪੀਟਲਸ ਦਿੱਲੀ ਦੇ ਨਾਗਰਿਕਾਂ ਨਾਲ ਖੜੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਇਕ ਦੂਜੇ ਦੀ ਮਦਦ ਦਾ ਜਜ਼ਬਾ ਪ੍ਰਸ਼ੰਸ਼ਾ ਲਾਇਕ ਹੈ। ਅਸੀਂ ਉਨ੍ਹਾਂ ਨੂੰ ਸਹਾਇਤਾ ਦੇ ਕੇ ਮਾਣ ਮਹਿਸੂਸ ਕਰ ਰਹੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button