NewsBreaking NewsD5 specialPunjab

ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਸਪਤਾਲ ਦੇ ਨਰਸਿੰਗ ਸਟਾਫ ਨੂੰ ਨਰਸਿੰਗ ਡੇਅ ਤੇ ਪਰਨੀਤ ਕੌਰ ਨੇ ਦਿੱਤੀ ਵਧਾਈ

ਪਟਿਆਲਾ : ਇੱਕ ਪਾਸੇ ਜਿੱਥੇ ਪੂਰੀ ਦੁਨੀਆਂ ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੀ ਹੈ। ਉਧਰ ਦੂਜੇ ਪਾਸੇ ਅੱਜ ਪੂਰੀ ਦੁਨੀਆਂ ਵਿੱਚ ਇਸ ਬਿਮਾਰੀ ਨਾਲ ਜੂਝ ਰਹੇ ਹਸਪਤਾਲ ਦੇ ਨਰਸਿੰਗ ਸਟਾਫ ਨੇ ਨਰਸਿੰਗ ਡੇਅ ਮਨਾਇਆ। ਸਰਕਾਰੀ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਖੇ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਸੇਵਾ ਕਰ ਰਹੇ ਨਰਸਿੰਗ ਸਟਾਫ਼ ਨੇ ਅੱਜ ਨਰਸ ਦਿਵਸ ਆਈਸੋਲੇਸ਼ਨ ਵਾਰਡ ਵਿਖੇ ਹੀ ਮਨਾਇਆ।

ਮੰਤਰੀਆਂ ਤੇ ਅਫਸਰਾਂ ਦੇ ਆਪਸੀ ਝਗੜੇ ਤੋਂ ਬਾਅਦ ਹੁਣ CAPTAIN ਦੇ ਅਸਤੀਫੇ ਦੀ ਉੱਠੀ ਮੰਗ, ਕੁਰਸੀ ਬਚਾ ਪਾਉਣਗੇ CAPTAIN?

ਇਸ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਨਰਸਿੰਗ ਸਟਾਫ਼ ਨੂੰ ਨਰਸ ਦਿਵਸ ਮੌਕੇ ਮਾਨਵਤਾ ਦੀ ਸ਼ਾਨਦਾਰ ਸੇਵਾ ਕਰਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੱਚੇ ਅਰਥਾਂ ਵਿੱਚ ਸਾਡੇ ਸਮਾਜ ਦੇ ਯੋਧੇ ਹਨ। ਸ੍ਰੀਮਤੀ ਪਰਨੀਤ ਕੌਰ ਨੇ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਦੀ ਨਰਸਿੰਗ ਇੰਚਾਰਜ ਸਿਸਟਰ ਗੁਰਕਿਰਨ ਕੌਰ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਸਿਸਟਰ ਕੁਲਦੀਪ ਕੌਰ ਨਾਲ ਫੋਨ ਉਪਰ ਗੱਲਬਾਤ ਕਰਕੇ ਉਨ੍ਹਾਂ ਨੂੰ ਨਰਸ ਦਿਵਸ ਦੀ ਵਧਾਈ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button