ਕੋਰੋਨਾ ਕਾਰਨ ਵਿਸ਼ਵ ਭਰ ‘ਚ ਆਏ ਸੰਕਟ ਨਾਲ ਗੁਰੂ ਘਰਾਂ ਤੇ ਪਿਆ ਅਸਰ
ਸ਼੍ਰੋਮਣੀ ਕਮੇਟੀ ਦਾ ਆਮਦਨ 871 ਕਰੋੜ 93 ਲੱਖ 24 ਹਜ਼ਾਰ 537 ਤੇ 912 ਕਰੋੜ 59 ਲੱਖ 26 ਹਜਾਰ ਬਜਟ ਪਾਸ ਕੀਤਾ ਗਿਆ
ਗੁਰੂ ਘਰਾਂ ਦੀ ਘਟੀ ਆਮਦਨ, ਗੈਰ ਜਰੂਰੀ ਖ਼ਰਚਿਆਂ ਤੇ ਲਗਾਈ ਰੋਕ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦਾ ਆਮਦਨ 871 ਕਰੋੜ 93 ਲੱਖ 24 ਹਜ਼ਾਰ 537 ਤੇ 912 ਕਰੋੜ 59 ਲੱਖ 26 ਹਜ਼ਾਰ ਬਜਟ ਪਾਸ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋਂ ਸਾਲਾਨਾ ਬਜਟ 2021-22 ਪੇਸ਼ ਕੀਤਾ ਗਿਆ। ਜਨਰਲ ਸਕੱਤਰ ਨੇ ਕਿਹਾ ਕਿ ਕੋਰੋਨਾ ਕਾਰਨ ਵਿਸ਼ਵ ਭਰ ਵਿਚ ਆਏ ਸੰਕਟ ਨਾਲ ਗੁਰੂ ਘਰਾਂ ਤੇ ਵੀ ਅਸਰ ਪਿਆ ਹੈ। ਜਿਸ ਨਾਲ ਗੁਰੂ ਘਰਾਂ ਦੀ ਆਮਦਨ ਘਟੀ ਹੈ।
ਸਿੰਘਾਂ ਦਾ ਪੁਲਿਸ ਨਾਲ ਪਿਆ ਪੇਚਾ ! ਹੋ ਗਏ ਆਹਮੋ-ਸਾਹਮਣੇ ! ਸਿੰਘਾਂ ਨੇ ਅੱਗੇ-ਅੱਗੇ ਭਜਾਈ ਪੁਲਿਸ !ਮਾਹੌਲ ਹੋਇਆ ਗਰਮ !
ਇਸ ਲਈ ਗੈਰ ਜਰੂਰੀ ਖ਼ਰਚਿਆਂ ਤੇ ਰੋਕ ਲਗਾਈ ਹੈ। ਇਸ ਵਾਰ ਬਜਟ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ੳ ਅ ੲ ਸ ਵਿਚ ਵੰਡਿਆ ਗਿਆ ਹੈ। ੳ ਵਿਚ ਜਨਰਲ ਬੋਰਡ ਫੰਡ, ਟਰੱਸਟ ਫੰਡ, ਵਿੱਦਿਆ ਫੰਡ ਤੇ ਪ੍ਰਿੰਟਿੰਗ ਪ੍ਰੈਸਾਂ। ਅ ਵਿਚ ਧਰਮ ਪ੍ਰਚਾਰ ਕਮੇਟੀ, ੲ ਵਿਚ ਗੁਰਦੁਆਰਾ ਸੈਕਸ਼ਨ 85, ਸ ਵਿਚ ਵਿਦਿਅਕ ਅਧਾਰੇ ਰੱਖੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.