ਕੈਲੀਫੋਰਨੀਆ ‘ਚ ਰਿਪਬਲੀਕਨ ਨੂੰ ਲੱਗੇਗਾ ਵੱਡਾ ਝਟਕਾ
ਵਾਸ਼ਿੰਗਟਨ: ਕੈਲੀਫੋਰਨੀਆ ਵਿੱਚ ਰਿਪਬਲੀਕਨ ਨੂੰ ਵੱਡਾ ਝਟਕਾ ਲੱਗੇਗਾ। ਰਿਪਬਲੀਕਨ ਪ੍ਰਤੀਨਿਧੀ Devin Nunes ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ Nunes ਸਾਬਕਾ ਰਾਸ਼ਟਰਪਤੀ Donald Trump ਦੀ ਨਵੀਂ ਮੀਡੀਆ ਕੰਪਨੀ ਵਿੱਚ ਸ਼ਾਮਲ ਹੋਣਗੇ ਜਿਸ ਲਈ ਉਹ ਰਿਪਬਲੀਕਨ ਪ੍ਰਤੀਨਿਧੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਕਾਂਗਰਸ ਵਿੱਚ ਟਰੰਪ ਦੇ ਸਭ ਤੋਂ ਕੱਟੜ ਸਮਰਥਕਾਂ ਵਿੱਚੋਂ Devin Nunes ਨੂੰ ਇੱਕ ਮੰਨਿਆ ਜਾਂਦਾ ਹੈ।
ਸਿਸਵਾਂ ‘ਚ ਚੱਲਦਾ ਸੀ ਸ਼ਰੇਅਮ ਆਹ ਕੰਮ, ਕੈਮਰੇ ਲੈ ਪਹੁੰਚ ਗਿਆ ਪੱਤਰਕਾਰ || D5 Channel Punjabi
Trump Media and Technology Group ਵਲੋਂ ਬੀਤੀ ਕੱਲ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ Nunes ਜਨਵਰੀ 2022 ਦੀ ਸ਼ੁਰੂਆਤ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਅਹੁਦਾ ਸੰਭਾਲਣਗੇ। ਮਿਲੀ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕੰਪਨੀ ਟਵਿੱਟਰ ਸਣੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.