PunjabTop News

ਕੇਂਦਰੀ ਸਿਹਤ ਮੰਤਰਾਲੇ ਦੀ ਚਿੱਠੀ ਮਗਰੋਂ ਪੰਜਾਬ ਸਰਕਾਰ ਨੇ ਮੂਸੇਵਾਲਾ ਦੇ ਪਿਤਾ ਤੋਂ ਕੀਤੇ ਸਵਾਲ ਜਵਾਬ

ਚੰਡੀਗੜ੍ਹ, 20 ਮਾਰਚ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਗਰਭਵਤੀ ਹੋਣ ਅਤੇ ਛੋਟੇ ਸ਼ੁਭਕਰਨ ਦਾ ਜਨਮ ਹੋਣ ਦੇ ਮਾਮਲੇ ’ਤੇ ਬਲਕੌਰ ਸਿੰਘ ਵੱਲੋਂ ਪੰਜਾਬ ਸਰਕਾਰ ’ਤੇ ਤੰਗ ਪ੍ਰੇਸ਼ਾਨ ਦੇ ਦੋਸ਼ ਲਗਾਉਣ ਮਗਰੋਂ ਹੁਣ ਕੇਂਦਰੀ ਸਿਹਤ ਮੰਤਰਾਲੇ ਦੀ ਚਿੱਠੀ ਸਾਹਮਣੇ ਆਈ ਹੈ।
ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਵਿਚ ਕੇਂਦਰ ਸਰਕਾਰ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਹੈ ਕਿ ਇਹ ਦੱਸਿਆ ਜਾਵੇ ਕਿ ਚਰਨ ਕੌਰ ਨੇ ਆਈ ਵੀ ਐਫ ਟ੍ਰੀਟਮੈਂਟ ਕਿਥੋਂ ਲਿਆ ਹੈ ? ਕੀ ਉਹਨਾਂ ਦੇ ਗਰਭਵਤੀ ਹੋਣ ਸਮੇਂ ਸਾਰੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ?
ਅਸਲ ਵਿਚ ਕੇਂਦਰ ਵੱਲੋਂ 2021 ਵਿਚ ਤੈਅ ਕੀਤੇ ਨਿਯਮਾਂ ਮੁਤਾਬਕ 21 ਤੋਂ 50 ਸਾਲ ਦੀ ਮਹਿਲਾ ਤੇ 55 ਸਾਲ ਤੱਕ ਦੇ ਪੁਰਸ਼ ਹੀ ਆਈ ਵੀ ਐਫ ਰਾਹੀਂ ਗਰਭ ਧਾਰਨ ਵਰਗੀ ਸਹੂਲਤ ਲੈ ਸਕਦੇ ਹਨ।
ਬਲਕੌਰ ਸਿੰਘ ਤੇ ਚਰਨ ਕੌਰ ਨੇ ਕੈਨੇਡਾ ਤੋਂ ਆਈ ਵੀ ਐਫ ਤਕਨੀਕ ਰਾਹੀਂ ਗਰਭਧਾਰਨ ਕੀਤਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਇਸਦੀ ਕੋਈ ਪੁਸ਼ਟੀ ਨਹੀਂ ਹੋ  ਸਕੀ। Untitled 2 copy

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button