ਕੁੜੀ ਦੀ ਸ਼ਰੇਆਮ ਕੀਤੀ ਗਈ ਕੁੱਟਮਾਰ ! ਲੁਧਿਆਣੇ ਦੀਆਂ ਹੌਲਨਾਕ ਤਸਵੀਰਾਂ (ਵੀਡੀਓ)
ਲੁਧਿਆਣਾ : ਦੋ ਗੁਟਾਂ ‘ਚ ਹੋ ਰਹੀ ਇਸ ਝੜਪ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਦੋਨਾਂ ਗੁਟਾਂ ਵਲੋਂ ਇਕ ਦੂਜੇ ਤੇ ਕਸੁੰਨ ਮੁੱਕੇ ਵਰਾਏ ਜਾ ਰਹੇ ਹਨ, ਇਹਨਾਂ ਤਸਵੀਰਾਂ ਪਿਛੇ ਅਸਲ ਸਚਾਈ ਕੀ ਹੈ ਉਸ ਤੇ ਚਾਨਣਾ ਪਾਉਂਦੇ ਹਾਂ। ਸੀਸੀਟੀਵੀ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਲਵ ਕੁਸ਼ ਨਗਰ ਦੀਆਂ ਹਨ, ਮਾਮਲਾ ਇਹ ਹੈ ਕਿ ਪੂਜਾ ਸ਼ੰਕਰ ਨਾਂ ਦੀ ਲੜਕੀ ਦਾ ਦੋ ਸਾਲ ਪਹਿਲਾਂ ਗੁਆਂਢ ਦੇ ਹੀ ਲੜਕੇ ਨਾਲ ਵਿਆਹ ਹੋਇਆ ਸੀ ਪਰ ਲੜਕੀ ਨੂੰ ਸਹੁਰਾ ਪਰਿਵਾਰ ਦਾਜ ਪਿਛੇ ਤੰਗ ਪਰੇਸ਼ਾਨ ਕਰਨ ਲੱਗਾ ਇਥੋਂ ਤਕ ਕਿ ਕੁੜੀ ਨਾਲ ਕੁੱਟਮਾਰ ਵੀ ਕੀਤੀ।
Read Also ਇਸ ਇਲਾਕੇ ‘ਚ ਲੀਡਰਾਂ ਦੀ ਹੋਏਗੀ ਛਿੱਤਰ ਪਰੇਡ ? ਸ਼ਰੇਆਮ ਲਗਾਇਆ ਗਿਆ ਬੋਰਡ
ਜਿਸ ਦਾ ਕੇਸ ਚਲ ਰਿਹਾ ਪੀੜਤ ਲੜਕੀ ਨੇ ਦੱਸਿਆ ਕਿ ਸਹੁਰਾ ਪਰਿਵਾਰ ਵਲੋਂ ਹੀ ਇਹ ਹਮਲਾ ਕਰਵਾਇਆ ਗਿਆ। ਜਿਸ ‘ਚ ਕੁਝ ਬਦਮਾਸ਼ਾਂ ਨੇ ਉਨ੍ਹਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ, ਇਸ ਹਮਲੇ ‘ਚ ਲੜਕੀ ਨੂੰ ਤੇ ਉਸ ਦੇ ਭਰਾ ਨੂੰ ਗੰਭੀਰ ਸੱਟਾਂ ਲਗੀਆਂ ਇਥੋਂ ਤੱਕ ਕਿ ਲੜਕੀ ਨੇ ਪੁਲਿਸ ਕਾਰਵਾਈ ਤੇ ਵੀ ਸਵਾਲ ਖੜੇ ਕੀਤੇ ਹਨ। ਜਿਸ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਏਡੀਸੀਪੀ ਗੁਰਪ੍ਰੀਤ ਸਿੰਘ ਨੇ ਪਰਿਵਾਰ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.