ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਸੁਰਜੀਤ ਜਿਆਣੀ ਨੇ ਦਿੱਤਾ ਵੱਡਾ ਬਿਆਨ, ਅੱਜ ਆ ਸਕਦੀ ਹੈ ਕੋਈ ਵੱਡੀ ਖ਼ਬਰ
ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਕੇਂਦਰ ਸਰਕਾਰ ਦੀ ਮੀਟਿੰਗ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਬੀਜੇਪੀ ਦੇ ਨੇਤਾ ਸੁਰਜੀਤ ਜਿਆਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਇੱਕ ਉਂਮੀਦ ਜਾਗੀ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿੱਚ ਚੱਲ ਰਹੀ ਟਕਰਾਰ ਅੱਜ ਖ਼ਤਮ ਹੋ ਸਕਦੀ ਹੈ। ਇੱਕ ਨਿੱਜੀ ਚੈੱਨਲ ਨਾਲ ਗੱਲਬਾਤ ਕਰਦਿਆਂ ਸੁਰਜੀਤ ਜਿਆਣੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਸਾਰੀਆਂ ਗੱਲਾਂ ਹੋ ਚੁੱਕੀਆਂ ਹਨ ਹੁਣ ਬਸ ਫੈਸਲਾ ਆਉਣਾ ਬਾਕੀ ਹੈ। ਉਨ੍ਹਾਂ ਨੇ ਉਂਮੀਦ ਜਤਾਈ ਹੈ ਕਿ ਅੱਜ ਸ਼ਾਮ ਤੱਕ ਕੋਈ ਚੰਗੀ ਅਤੇ ਵੱਡੀ ਖ਼ਬਰ ਮਿਲ ਸਕਦੀ ਹੈ।
ਆਹ ਮੀਟਿੰਗ ‘ਚ ਕਿਸਾਨਾਂ ਨੂੰ ਮਿਲਗੀ ਖੁਸ਼ਖ਼ਬਰੀ! ਕਿਸਾਨ ਨਵਾਂ ਸਾਲ ਮਨਾਉਣਗੇ ਘਰ?
ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਅੱਜ ਕੇਂਦਰ ਦੇ ਨਾਲ ਦੁਪਹਿਰ 2 ਵਜੇ ਮੀਟਿੰਗ ਹੋਣ ਜਾ ਰਹੀ ਹੈ। ਉਥੇ ਹੀ ਕਿਸਾਨ ਜਥੇਬੰਦੀਆਂ ਵੀ ਕੇਂਦਰ ਦੇ ਨਾਲ ਮੀਟਿੰਗ ਲਈ ਸਿੰਘੂ ਬਾਰਡਰ ਤੋਂ ਰਵਾਨਾ ਹੋ ਚੁੱਕੀਆਂ ਹਨ। ਉਥੇ ਹੀ ਕਿਸਾਨਾਂ ਅਤੇ ਸਰਕਾਰ ਤੋਂ ਇਲਾਵਾ ਲੋਕਾਂ ਨੂੰ ਵੀ ਉਂਮੀਦ ਹੈ ਕਿ ਅੱਜ ਕੋਈ ਹੱਲ ਨਿਕਲ ਸਕਦਾ ਹੈ ਅਤੇ ਅੱਜ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਹਨ, ਹਾਲਾਂਕਿ ਇਸ ਗੱਲ ਦਾ ਪਤਾ ਤਾਂ ਕਿਸਾਨਾਂ ਅਤੇ ਕੇਂਦਰ ਸਰਕਾਰ ਦੀ ਬੈਠਕ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅੱਜ ਦੀ ਮੀਟਿੰਗ ਕੀ ਮੋੜ ਲੈਂਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.