Breaking NewsD5 specialIndiaNewsPoliticsPunjab

ਖਹਿਰਾ ਨੂੰ ਕਰਨਾ ਪਵੇਗਾ ਕੇਜਰੀਵਾਲ ਨਾਲ ਸਮਝੌਤਾ? ਰਾਤੋ ਰਾਤ ਜਾਣਾ ਪੈ ਸਕਦੈ ਦਿੱਲੀ ਦਰਬਾਰ!

ਸੰਗਰੂਰ : ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਇਕ ਵਾਰ ਫਿਰ ਸੁਖਪਾਲ ਖਿਲਾਫ ਖੁਲ੍ਹ ਕੇ ਭੜਾਸ ਕੱਢੀ ਹੈ। ਖਹਿਰਾ ਉੱਤੇ ਭੜਾਸ ਕੱਢਦੇ ਹੋਏ ਚੀਮਾ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਇੱਕ ਅਜਿਹਾ ਆਗੂ ਹੈ ਜਿਹੜਾ ਜਿਸ ਪਾਰਟੀ ਵਿੱਚ ਜਾਂਦਾ ਹੈ ਉਸ ਵਿੱਚ ਫੁੱਟ ਪੈਦਾ ਕਰਕੇ ਉਸਨੂੰ ਨਾ ਸਿਰਫ਼ ਤੋੜਨ ਦੀ ਕੋਸ਼ਿਸ਼ ਕਰਦਾ ਹੈ ਬਲਕਿ ਉਸੇ ਪਾਰਟੀ ਦੇ ਵਿਰੋਧ ਵਿੱਚ ਖੜ੍ਹਾ ਹੋ ਜਾਂਦਾ ਹੈ। ਚੀਮਾ ਅਨੁਸਾਰ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਹੁਣ ਕੋਈ ਵੀ ਆਧਾਰ ਨਹੀਂ ਰਹਿ ਗਿਆ ਹੈ ਤੇ ਦੂਜੇ ਪਾਸੇ ਜਿਹੜੇ ਲੋਕ ਸੁਖਪਾਲ ਖਹਿਰਾ ਨਾਲ ਸਨ ਉਹ ਵੀ ਬਹੁਤ ਜਲਦ ਪਾਰਟੀ ਦੀ ਮੁੱਖ ਧਾਰਾ ਵਿੱਚ ਮੁੜ ਆਉਣਗੇ।

Read Also ਖਹਿਰਾ ਤੇ ਜੱਸੀ ਜਸਰਾਜ ਨੇ ਠੋਕਿਆ ਕੇਜਰੀਵਾਲ!

ਇਸ ਦੇ ਨਾਲ ਹੀ ਚੀਮਾ ਨੇ ਸੁਖਪਾਲ ਖਹਿਰਾ ਵਲੋਂ ਕਈ ਹੋਰ ਲੋਕਾਂ ਅਤੇ ਧੜਿਆਂ ਨਾਲ ਮਿਲ ਕੇ ਇੱਕ ਵੱਖਰਾ ਫ੍ਰੰਟ ਬਣਾਏ ਜਾਣ ਦੇ ਸਬੰਧ ਵਿਚ ਮਿਹਣਾ ਮਾਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਤੇ ਕੋਈ ਵੀ ਆਗੂ ਜਾਂ ਵਰਕਰ ਖਹਿਰਾ ਨਾਲ ਨਹੀਂ ਜਾਵੇਗਾ ਕਿਉਂਕਿ ਸਾਰਿਆਂ ਨੂੰ ਖਹਿਰਾ ਦੀ ਪਿਛੋਕੜ ਸਿਆਸਤ ਦਾ ਪਤਾ ਹੈ। ਹਰਪਾਲ ਸਿੰਘ ਚੀਮਾ ਵੱਲੋਂ ਖਹਿਰਾ ‘ਤੇ ਸਾਧੇ ਗਏ ਨਿਸ਼ਾਨਿਆਂ ਦਾ ਹੁਣ ਖਹਿਰਾ ਵੱਲੋਂ ਕੀ ਜਵਾਬ ਦਿੱਤਾ ਜਾਵੇਗਾ ਇਸ ‘ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button