NewsBreaking NewsD5 specialPoliticsPunjab

ਕਿਸਾਨਾਂ ਨੇ ਕੱਢਲਿਆ ਮੋਦੀ ਦੇ ਕਾਨੂੰਨਾਂ ਦਾ ਹੱਲ? ਕੇਂਦਰ ਨੇ ਝਟਕੇ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ?

ਮਾਨਸਾ : ਸੂਬੇ ਅੰਦਰ ਝੋਨੇ ਦੀ ਪਰਾਲੀ ਸਾੜੇ ਜਾਣ ਦਾ ਮਾਮਲਾ ਹਰ ਸਾਲ ਇਨ੍ਹਾਂ ਦਿਨੀਂ ਗਰਮਾ ਜਾਂਦਾ ਹੈ ਪਰ ਕੁੱਝ ਸਮੇਂ ਬਾਅਦ ਫ਼ਿਰ ਇਸ ਨੂੰ ਠੰਢੇ ਬਸਤੇ ‘ਚ ਪਾ ਦਿੱਤਾ ਜਾਂਦਾ ਹੈ। ਹੁਣ ਕੇਂਦਰ ਸਰਕਾਰ ਵਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਨਵਾਂ ਆਰਡੀਨੈਂਸ ਕੱਢਿਆ ਹੈ। ਜਿਸ ਦੌਰਾਨ ਜਿਹੜਾ ਵੀ ਕਿਸਾਨ ਪਰਾਲੀ ਸਾੜ ਪ੍ਰਦੂਸ਼ਣ ਫੈਲਾਏਗਾ ਉਸ ਨੂੰ 5 ਸਾਲ ਦੀ ਸਜ਼ਾ ਦੇ ਨਾਲ 1 ਕਰੋੜ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਵੱਡੀ ਖਬਰ! Navjot Sidhu ‘ਤੇ ਲੱਗੇ ਵੱਡੇ ਇਲਜ਼ਾਮ, ਮੁੱਖ ਮੰਤਰੀ ਨੂੰ ਪਾਈ ਬਿਪਤਾ?

ਸਰਕਾਰ ਦੇ ਇਸ ਫੈਸਲੇ ‘ਤੇ ਕਿਸਾਨਾਂ ਦਾ ਪ੍ਰਤੀਕਰਮ ਆਉਣਾ ਵੀ ਲਾਜ਼ਮੀ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਚਾਹੇ 10 ਕਰੋੜ ਦਾ ਜ਼ੁਰਮਾਨਾ ਕਰ ਦੇਵੇ, ਪਰ ਛੋਟੇ ਕਿਸਾਨਾਂ ਦਾ ਪਰਾਲੀ ਨੂੰ ਸਾੜਨਾ ਮਜ਼ਬੂਰੀ ਹੈ। ਉਹਨਾਂ ਕਿਹਾ ਅਜਿਹਾ ਕਰਨ ਨਾਲ ਕਿਸਾਨ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਗੇ।

🔴LIVE🔴ਕੈਪਟਨ ਦਾ ਕਿਸਾਨਾਂ ਲਈ ਵੱਡਾ ਬਿਆਨ!ਕੇਂਦਰ ਨੇ ਕਿਸਾਨਾਂ ਲਈ ਜਾਰੀ ਕੀਤਾ ਨਵਾਂ ਫਰਮਾਨ!

ਉਹਨਾਂ ਕਿਹਾ ਹੈ ਕਿ ਛੋਟੇ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆਂ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 2500 ਰੁਪਏ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਦੇਣੇ ਸੀ, ਪਰ ਅਜੇ ਤੱਕ ਨਹੀਂ ਦਿੱਤੇ ਗਏ। ਜੇਕਰ ਸਰਕਾਰ ਸਾਨੂੰ ਮੁਆਵਜ਼ਾ ਦਿੰਦੀ ਹੈ ਤਾਂ ਅਸੀਂ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦੇਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button