ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਦਿਲਜੀਤ ਲੈ ਰਹੇ ਨੇ ਸੋਸ਼ਲ ਮੀਡੀਆ ਦਾ ਸਹਾਰਾ, ‘ ਬਾਬਾ ਕਰੇਗਾ ਕ੍ਰਿਪਾ…..’
ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ‘ਤੇ ਧਰਨਾ ਲਗਾਇਆ ਹੋਇਆ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿੱਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਪਹੁੰਚ ਰਹੇ ਹਨ।ਪਿਛਲੇ ਦਿਨੀਂ ਜਿੱਥੇ ਬੱਬੂ ਮਾਨ, ਸਿੱਧੂ ਮੂਸੇ ਵਾਲਾ ਅਤੇ ਜੈਜੀ ਬੀ ਜਿਹੇ ਕਲਾਕਾਰ ਪਹੁੰਚੇ, ਉਥੇ ਹੀ ਕਿਸਾਨ ਅੰਦੋਲਨ ਦਾ ਹਿੱਸਾ ਬਨਣ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਸੋਸ਼ਲ ਮੀਡੀਆ ਦੇ ਨਾਲ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।
ਸਿੰਘੂ ਬਾਰਡਰ ‘ਤੇ ਲੱਗੇ ਲੰਗਰ ਦੀਆਂ ਵਿਦੇਸ਼ਾਂ ਤੱਕ ਪਈਆਂ ਧੁੰਮਾਂ, ਵਿਦੇਸ਼ਾਂ ਤੋਂ ਆਏ ਲੋਕ ਸਿੱਧਾ ਪਹੁੰਚਦੇ ਨੇ ||
ਹਾਲ ਹੀ ‘ਚ ਦਿਲਜੀਤ ਨੇ ਆਪਣੇ ਟਵਿਟਰ ‘ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ‘ਚ ਦਿਲਜੀਤ ਨੇ ਔਰਤਾਂ ਦੀ ਤਸਵੀਰ ਸਾਂਝੀ ਕੀਤੀ ਹੈ, ਜੋ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀਆਂ ਹਨ। ਇਸ ਤਸਵੀਰ ਦੇ ਨਾਲ ਦਿਲਜੀਤ ਨੇ ਕੈਪਸ਼ਨ ‘ਚ ਲਿਖਿਆ ਹੈ ਬਾਬਾ ਕਰੇਗਾ ਕ੍ਰਿਪਾ…ਦੂਜੀ ਪੋਸਟ ‘ਚ ਦਿਲਜੀਤ ਦੋਸਾਂਝ ਨੇ ਬਜ਼ੁਰਗਾਂ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਕਾਫ਼ੀ ਕਿਸਾਨ ਬਜ਼ੁਰਗ ਧਰਨੇ ‘ਚ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ ਸਾਡਾ ਮਾਣ….। ਦਿਲਜੀਤ ਦੋਸਾਂਝ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹਨ।
Baba Karu Kirpa 🙏🏾🙏🏾 pic.twitter.com/gJCG5fUtnk
— DILJIT DOSANJH (@diljitdosanjh) December 22, 2020
Sada Maan 🙏🏾🙏🏾 pic.twitter.com/fCsH522v5O
— DILJIT DOSANJH (@diljitdosanjh) December 23, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.