ਚੰਡੀਗੜ੍ਹ (ਬਿੰਦੂ ਸਿੰਘ) : ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਵਿਧਾਨਸਭਾ ‘ਚ ਜ਼ਬਰਦਸਤ ਹੰਗਾਮਾ ਹੋਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਹੋਈ ਤਿੱਖੀ ਬਹਿਸ ਹੋਈ। ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਖ਼ਜ਼ਾਨਾ ਲੁੱਟਣ ਵਾਲੇ ਬਖਸ਼ੇ ਨਹੀਂ ਜਾਣਗੇ ਉਹ ਚਾਹੇ ਆਪਣਾ ਹੋਵੇ ਜਾ ਬੇਗਾਨਾ ਭ੍ਰਿਸ਼ਟਾਚਾਰੀ, ਭ੍ਰਿਸ਼ਟਾਚਾਰੀ ਹੀ ਹੈ। ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਈ ਭ੍ਰਿਸ਼ਟਾਚਾਰੀ ਤਾਂ ਅਜੇ ਤੁਹਾਡੇ ਵਿਚਕਾਰ ਬੈਠੇ ਹਨ। ਉਹਨਾਂ ਕਿਹਾ ਕਿ ਜਾਖੜ, ਬਲਵੀਰ ਸਿੱਧੂ , ਕਾਂਗੜ, ਮਨਪ੍ਰੀਤ ਬਾਦਲ, ਫਤਹਿ ਜੰਗ ਬਾਜਵਾ ਅੱਜ ਕਿੱਥੇ ਹਨ ਚਿੰਤਾ ਨਾ ਕਰੋ, ਸਾਰੇ ਭ੍ਰਿਸ਼ਟਾਚਾਰੀਆਂ ਦਾ ਨੰਬਰ ਆਵੇਗਾ । ਇਸਦਾ ਮਤਲਬ ਇਹ ਨਹੀਂ ਕਿ ਸੱਤਾ ਬਦਲੀ ਤਾਂ ਸੱਬ ਬਚ ਜਾਣਗੇ ।
Kotkapura Goli Kand ’ਚ SIT ਦਾ ਐਕਸ਼ਨ! ਕਸੂਤੇ ਫਸੇ ਵੱਡੇ ਲੀਡਰ ਤੇ ਅਫ਼ਸਰ! | D5 Channel Punjabi
ਜਿਸਨੇ ਪੰਜਾਬ ਦਾ ਪੈਸਾ ਖਾਧਾ ਉਹ ਸਬ ਅੰਦਰ ਜਾਣਗੇ। ਉਥੇ ਹੀ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਘਵ ਚੱਢਾ ਕੇਂਦਰ ਸਰਕਾਰ ‘ਤੇ ਵਿਰੋਧੀਆਂ ਨੂੰ ਦਬਾਉਣ ਲਈ CBI, ED, NIA ਦੀ ਛਾਪੇਮਾਰੀ ਦੀ ਗੱਲ ਕਰ ਰਹੇ ਹਨ ਪਰ ਇੱਥੇ ਵਿਰੋਧੀਆਂ ਨੂੰ ਵੀ ਤੰਗ ਕਰਨਾ ਬੰਦ ਕਰਦਿਓ ਨਹੀਂ ਤਾਂ ਵਿਜੀਲੈਸ ਦਫ਼ਤਰ ਤੇ ‘ਆਪ’ ਦਾ ਝੰਡਾ ਲਾ ਦਿਓ। ਬਾਜਵਾ ਦੇ ਇਸ ਬਿਆਨ ‘ਤੇ ਮੁੱਖ ਮੰਤਰੀ ਤਹਿਸ਼ ਵਿਚ ਆ ਗਏ ਅਤੇ ਦੋਵੇਂ ਪਾਸਿਓ ਤਿੱਖੀ ਬਹਿਸ ਹੋ ਗਈ। ਹੁਕਮਰਾਨ ਤੇ ਵਿਰੋਧੀ ਧਿਰ ਦੇ ਵਿਧਾਇਕ ਸੀਟਾਂ ‘ਤੇ ਖੜੇ ਹੋ ਕੇ ਇਕ ਦੂਜੇ ਨੂੰ ਵੰਗਾਰਨ ਲੱਗ ਪਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.