ਕਾਂਗਰਸੀਆਂ ਦੇ ਪੁੱਠੇ ਕੰਮ ! ਫੇਰ ਕੀਤਾ ਰੇਲਵੇ ਲਾਈਨਾਂ ਨੇੜੇ ਪ੍ਰੋਗਰਾਮ
ਲੁਧਿਆਣਾ : ਦੁਸ਼ਹਿਰੇ ਮੌਕੇ ਅੰਮ੍ਰਿਤਸਰ ਵਿਖੇ ਵਾਪਰੇ ਭਿਆਨਕ ਰੇਲ ਹਾਦਸੇ ਨੂੰ ਅਜੇ ਕੁਝ ਦਿਨ ਹੀ ਹੋਏ ਸੀ ਕਿ ਹੁਣ ਕਾਂਗਰਸੀਆਂ ਵੱਲੋਂ ਰੇਲਵੇ ਲਾਈਨਾਂ ਨਜ਼ਦੀਕ ਇਕ ਹੋਰ ਪ੍ਰੋਗਰਾਮ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਲੁਧਿਆਣਾ – ਧੂਰੀ ਰੇਲਵੇ ਲਾਇਨ ਦਾ ਹੈ, ਜਿਥੇ ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ. ਆਈ ਵੱਲੋਂ ਇੱਕ ਪ੍ਰੋਗਰਾਮ ਲੁਧਿਆਣਾ – ਕਰਵਾਇਆ ਗਿਆ। ਇਹ ਪ੍ਰੋਗਰਾਮ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਵਰ ਦੀ ਮੌਜੂਦਗੀ ਵਿੱਚ ਹੋਇਆ, ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰੇਲਵੇ ਲਾਇਨ ਉੱਤੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਤੇ ਰੇਲ ਉਥੋ ਲੰਘ ਰਹੀ ਹੈ। ਜਦੋ ਇਸ ਸਬੰਧੀ ਕਾਂਗਰਸੀ ਵਿਧਾਇਕ ਸੁਰਿੰਦਰ ਡਾਵਰ ਤੋ ਪੁੱਛਿਆ ਤਾਂ ਉਨ੍ਹਾਂ ਦਾ ਕੀ ਕਹਿਣਾ ਹੈ ਤੁਸੀਂ ਖੁਦ ਸੁਣ ਲਵੋ…
ਉਦਰ ਜਦੋਂ ਇਸ ਪ੍ਰੋਗਰਾਮ ਬਾਰੇ ਵਿਰੋਧੀ ਪਾਰਟੀਆਂ ਨੂੰ ਪਤਾ ਲੱਗਾ ਤਾਂ ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸ ‘ਤੇ ਖੂਬ ਨਿਸ਼ਾਨੇ ਸਾਧੇ ਗਏ। ਆਗੂਆਂ ਨੇ ਕਾਂਗਰਸ ਦੇ ਨਾਲ- ਨਾਲ ਲੋਕਲ ਪ੍ਰਸ਼ਾਸ਼ਨ ‘ਤੇ ਲੋਕਾਂ ਦੀ ਜਾਨਾਂ ਨੂੰ ਖਤਰੇ ‘ਚ ਪਾਉਂਣ ਦੇ ਇਲਜਾਮ ਲਗਾਏ ਹਨ। ਉਧਰ ਜਦੋ ਇਸ ਮਾਮਲੇ ਬਾਰੇ ਜੀ.ਆਰ.ਪੀ. ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਆਪਣਾ ਪੱਲਾ ਝਾੜਦੇ ਹੋਏ ਰੇਲਵੇ ਦੀ ਜਗ੍ਹਾ ਤੋਂ ਬਾਹਰ ਸਮਾਗਮ ਕਰਵਾਉਣ ਦੀ ਗੱਲ ਆਖੀ। ਗਨੀਮਤ ਰਹੇ ਕਿ ਇਸ ਸਮਾਗਮ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਪਰ ਹੁਣ ਇਸ ਤਰ੍ਹਾਂ ਕਾਂਗਰਸੀਆਂ ਵੱਲੋਂ ਰੇਲਵੇ ਲਾਈਨਾਂ ਨਜ਼ਦੀਕ ਕਰਵਾਏ ਗਏ ਇਸ ਸਮਾਗਮ ਨਾਲ ਇਕ ਵਾਰ ਫਿਰ ਕਾਂਗਰਸ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਚੁੱਕੀ ਹੈ।
Read Also Amritsar ਰੇਲ ਹਾਦਸੇ ਤੋਂ ਬਾਅਦ ਡਰਾਈਵਰ ਟੈਨਸ਼ਨ ‘ਚ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.