‘ਕਸੌਟੀ ਜ਼ਿੰਦਗੀ ਕੀ’ ਫੇਮ ਵੈਸ਼ਨਵੀ ਧਨਰਾਜ ਦੇ ਪਿਤਾ ਦਾ ਦੇਹਾਂਤ, ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਖ਼ਬਰ
ਮੁੰਬਈ : ਸਸੁਰਾਲ ਸਿਮਰ ਕਾ, ਮਹਾਭਾਰਤ, ਕਸੌਟੀ ਜ਼ਿੰਦਗੀ ਕੀ ‘ਤੇ CID ਵਰਗੇ ਕਈ ਪ੍ਰਸਿੱਧ ਟੀਵੀ ਸ਼ੋਅ ‘ਚ ਨਜ਼ਰ ਆ ਚੁੱਕੀ ਅਦਾਕਾਰ ਵੈਸ਼ਨਵੀ ਧਨਰਾਜ ਦੇ ਘਰ ਤੋਂ ਬੁਰੀ ਖਬਰ ਸਾਹਮਣੇ ਆਈ ਹੈ। ਦਰਅਸਲ ਅਦਾਕਾਰ ਨੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਹਮੇਸ਼ਾ-ਹਮੇਸ਼ਾ ਦੇ ਲਈ ਖੋਹ ਦਿੱਤਾ।ਇਸ ਗੱਲ ਦੀ ਜਾਣਕਾਰੀ ਵੈਸ਼ਨਵੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜ਼ਰੀਏ ਫੈਂਸ ਦੇ ਨਾਲ ਸ਼ੇਅਰ ਕੀਤੀ ਹੈ।
ਲਓ ਜੀ ਹੋ ਗਿਆ ਐਲਾਨ! ਸਰਕਾਰ ਲਈ ਨਵੀਂ ਮੁਸੀਬਤ! ਹੁਣ ਹੋਊ ਸਭ ਤੋਂ ਵੱਡਾ ਇਕੱਠ!ਸਾਂਭਣੇ ਔਖੇ ਹੋ ਜਾਣਗੇ ਕਿਸਾਨ!
ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰ ਲਿਖਿਆ ,“ਇੱਕ ਪਿੰਡ ਦਾ ਮੁੰਡਾ ਜਿਸਨੇ ਨਾ ਸਿਰਫ ਵੱਡੇ ਸੁਪਨੇ ਦੇਖੇ ਬਲਕਿ ਉਨ੍ਹਾਂ ਨੂੰ ਪੂਰਾ ਵੀ ਕੀਤਾ। ਵੈਸ਼ਨਵੀ ਨੇ ਅੱਗੇ ਲਿਖਿਆ, “ਮੇਰੇ ਪਿਤਾ ਨੇ ਸਿੱਖਿਆ ਦੇ ਖੇਤਰ ‘ਚ ਵਧੀਆ ਕੰਮ ਕੀਤਾ। ਉਨ੍ਹਾਂ ਨੇ 8 ਡਿਗਰੀਆਂ ਪ੍ਰਾਪਤ ਕੀਤੀਆਂ, ਉਨ੍ਹਾਂ ਦੀ ਪੜ੍ਹਾਈ ਦੇ ਪ੍ਰਤੀ ਇੱਛਾ ਬਹੁਤ ਪ੍ਰਬਲ ਸੀ। ਇਸ ਤੋਂ ਅੱਗੇ ਵੈਸ਼ਨਵੀ ਨੇ ਲਿਖਦੇ ਹੋਏ ਕਿਹਾ-63 ਸਾਲ ਦੇ ਆਪਣੇ ਜੀਵਨ ‘ਚ ਉਨ੍ਹਾਂ ਨੇ ਕਈ ਉਤਾਰ ਚੜਾਅ ਦੇਖੇ ਪਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਉਹ ਬਹੁਤ ਮਿਹਨਤੀ ਸਨ। ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਦੀ ਬੇਟੀ ਬਣ ਕੇ ਆਈ ‘ਤੇ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ। ਮੈਂ ਅੱਗੇ ਚੱਲ ਕੇ ਵੀ ਉਨ੍ਹਾਂ ਦੇ ਦਿਖਾਏ ਗਏ ਰਸਤੇ ‘ਤੇ ਹੀ ਚੱਲਣ ਦੀ ਕੋਸ਼ਿਸ਼ ਕਰਾਂਗੀ”।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.