
ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੋਇਆਂ ਥਾਣਾ ਡੇਹਲੋ ਦੀ ਪੁਲਿਸ ਟੀਮ ਨੇ NRI ਮਹਿਲਾ ਕਤਲ ਮਾਮਲਾ ਬੇਨਕਾਬ ਕੀਤਾ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰੁਪਿੰਦਰ ਸਿੰਘ ਡੀਸੀਪੀ ਸਿਟੀ/ਦਿਹਾਤੀ ਲੁਧਿਆਣਾ ਨੇ ਦੱਸਿਆ ਕਿ ਕਰਨਵੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਪੁਲਿਸ-2, ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਡੇਹਲੋ ਦੀ ਪੁਲਿਸ ਪਾਰਟੀ ਨੇ NRI ਮ੍ਰਿਤਕਾ ਰੁਪਿੰਦਰ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਸ਼ਿਮਲਾਪੁਰੀ, ਲੁਧਿਆਣਾ ਹਾਲ ਵਾਸੀ ਅਮਰੀਕਾ ਦੇ ਗੁੰਮ ਹੋਣ ਸਬੰਧੀ ਮੁਕੱਦਮਾ ਨੰਬਰ 116 ਮਿਤੀ 18-08-2025 ਅਧੀਨ ਧਾਰਾ 127(6) BNS ਥਾਣਾ ਡੇਹਲੋ ਜਿਲਾ ਲੁਧਿਆਣਾ ਦਰਜ ਕੀਤਾ ਗਿਆ ਸੀ। ਮਿਤੀ 09-09-2025 ਨੂੰ ਇੰਸਪੈਕਟਰ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਡੇਹਲੋ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਦੋਸ਼ੀ ਸੁਖਜੀਤ ਸਿੰਘ ਉਰਫ ਸੋਨੂੰ ਨੂੰ ਨਾਮਜ਼ਦ ਕਰਕੇ ਮਿਤੀ 12-09-2025 ਨੂੰ ਅਡਾਨੀ ਸੂਆ ਨੇੜੇ ਅੰਡਰਬ੍ਰਿਜ ਤੋਂ ਗ੍ਰਿਫਤਾਰ ਕਰਕੇ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਦੌਰਾਨੇ ਪੁੱਛਗਿੱਛ ਦੋਸੀ ਨੇ ਇਕਬਾਲ ਕੀਤਾ ਕਿ ਉਸਨੇ ਮਿਤੀ 12-07-2025 ਨੂੰ NRI ਮ੍ਰਿਤਕਾ ਰੁਪਿੰਦਰ ਕੌਰ ਦਾ ਕਤਲ NRI ਚਰਨਜੀਤ ਸਿੰਘ ਵਾਸੀ ਪਿੰਡ ਮਹਿਮਾ ਸਿੰਘ ਵਾਲਾ ਹਾਲ ਵਾਸੀ UK ਦੇ ਕਹਿਣ ਤੇ ਕੀਤਾ ਸੀ, ਜਿਸ ਦੇ ਬਦਲੇ ਉਸਨੂੰ ਵਿਦੇਸ਼ ਲਿਜਾਣਾ ਅਤੇ ਖਰਚਾ ਚਰਨਜੀਤ ਸਿੰਘ ਵੱਲੋਂ ਕਰਨ ਦੀ ਗੱਲ ਸੀ। ਦੋਸੀ ਵੱਲੋਂ ਮ੍ਰਿਤਕਾ ਦੀ ਲਾਸ਼ ਆਪਣੇ ਘਰ ਦੇ ਸਟੋਰ ਵਿੱਚ ਕੋਲਿਆਂ ਦੀ ਅੱਗ ਨਾਲ ਸਾੜ ਕੇ ਟੁਕੜੇ ਕਰਕੇ ਘੁੰਗਰਾਣਾ ਸੂਆ ਨੇੜੇ ਖੁਸ਼ਕ ਬੰਦਰਗਾਹ ਵਿੱਚ ਸੁੱਟ ਦਿੱਤੀ ਗਈ। ਮਿਤੀ 15-09-2025 ਨੂੰ ਮੌਕਾ ਵਕੂਆ ਤੋਂ ਚਿੱਟੇ ਰੰਗ ਦਾ ਲਿਫਾਫਾ ਅਤੇ ਹਥੌੜਾ ਬ੍ਰਾਮਦ ਕੀਤਾ ਗਿਆ ਤੇ ਫੋਰੇਂਸਿਕ ਟੀਮ ਵੱਲੋਂ ਵੱਖ-ਵੱਖ ਸੈਂਪਲ ਇਕੱਠੇ ਕੀਤੇ ਗਏ। ਮਿਤੀ 16-09-2025 ਨੂੰ ਡਿਊਟੀ ਮੈਜਿਸਟ੍ਰੇਟ ਸਾਹਨੇਵਾਲ ਦੀ ਹਾਜ਼ਰੀ ਵਿੱਚ ਦੋਸੀ ਦੀ ਨਿਸ਼ਾਨਦੇਹੀ ਤੇ ਘੁੰਗਰਾਣਾ ਸੂਆ ਤੋਂ ਮ੍ਰਿਤਕਾ ਦੀਆਂ ਸਾੜੀਆਂ ਹੱਡੀਆਂ ਅਤੇ ਉਸਦਾ ਟੁੱਟਿਆ IPHONE ਮਲਬਾ ਬ੍ਰਾਮਦ ਕੀਤਾ ਗਿਆ। ਤਫਤੀਸ਼ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.