ਕਪਿਲ ਨੂੰ ਸਿੱਧੂ ਨੇ ਦੱਸਿਆ ‘ਜਿੰਦਾ ਸ਼ਹੀਦ’, ਕੁਝ ਖਾਸ ਅੰਦਾਜ ‘ਚ ਦਿੱਤੀ ਵਿਆਹ ਦੀ ਵਧਾਈ
ਜਲੰਧਰ : ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ 12 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਵਿਆਹ ਵਿੱਚ ਟੀਵੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ- ਨਾਲ ਕਪਿਲ ਸ਼ਰਮਾ ਸ਼ੋਅ ਦੇ ਚਹੇਤੇ ਜੱਜ ਨਵਜੋਤ ਸਿੰਘ ਸਿੱਧੂ ਨੇ ਵੀ ਸ਼ਿਰਕਤ ਕੀਤੀ। ਸਿੱਧੂ ਨੇ ਕਪਿਲ ਨੂੰ ਆਪਣੇ ਅੰਦਾਜ਼ ‘ਚ ਵਧਾਈ ਦਿੰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ।
Read Also ਕਪਿਲ-ਗਿੰਨੀ ਦੇ ਵਿਆਹ ‘ਚ ਗਾਇਕ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ
ਸਿੱਧੂ ਨੇ ਟਵਿੱਟਰ ‘ਤੇ ਨਿਊਲੀ ਵੈਡ ਕਪਲ ਕਪਿਲ ਅਤੇ ਗਿੰਨੀ ਦੇ ਨਾਲ ਫੋਟੋ ਸਾਂਝੀ ਕਰਦੇ ਹੋਏ ਖਾਸ ਮੈਸੇਜ ਦਿੱਤਾ, ਵਿਆਹ ਇੱਕ ਰੋਮਾਂਸ ਹੈ, ਜਿਸ ਵਿਚ ਹੀਰੋ ਦੀ ਮੌਤ ਪਹਿਲੇ ਚੈਪਟਰ ਵਿੱਚ ਹੀ ਹੋ ਜਾਂਦੀ ਹੈ ਹੁਣ ਤੇਰਾ ਸ਼ਮਾਰ ‘ਜ਼ਿੰਦਾ ਸ਼ਹੀਦਾਂ’ ‘ਚ ਆਵੇਗਾ ਦੋਸਤ।
Marriage is a romance in which the hero dies in the first chapter!
अब से तुम्हरा श्मार ज़िन्दा शहीदों मे आएगा दोस्त| pic.twitter.com/sdi9o2b4vO— Navjot Singh Sidhu (@sherryontopp) December 13, 2018
ਦੱਸ ਦੇਈਏ ਕਿ ਕਪਿਲ ਅਤੇ ਨਵਜੋਤ ਸਿੰਘ ਦੇ ਵਿਚ ਰਿਸ਼ਤਾ ਕਈ ਵਾਰ ਕਾਮੇਡੀ ਸ਼ੋਅ ਦੇ ਦੌਰਾਨ ਦੇਖਣ ਨੂੰ ਮਿਲਿਆ ਹੈ। ਲੰਬੇ ਸਮੇ ਤੋਂ ਟੀਵੀ ਤੋਂ ਦੂਰ ਕਪਿਲ ਨੂੰ ਫੈਂਨਜ਼ ਕਾਫ਼ੀ ਮਿਸ ਕਰ ਰਹੇ ਹਨ ਪਰ ਕਪਿਲ ਨੇ ਆਪਣੇ ਆਪ ਇਸ ਗੱਲ ਨੂੰ ਮੰਨਿਆ ਹੈ ਕਿ ਮੇਰੇ ਸ਼ੋਅ ਦੀ ਜਾਨ ਸਿੱਧੂ ਭਾਜੀ ਹਨ। ਕਾਮੇਡੀਅਨ-ਐਕਟਰ ਕਪਿਲ ਸ਼ਰਮਾ ਦੇ ਵਿਆਹ ਦੀਆਂ ਕਈ ਫੋਟੋਆਂ ਅਤੇ ਵੀਡੀਓ ਇੰਟਰਨੈਟ ‘ਤੇ ਵਾਇਰਲ ਹਨ।
ਹੁਣ ਕਪਿਲ ਦੀ ਗੁਰਦੁਆਰੇ ਵਿੱਚ ਹੋਏ ਆਨੰਦ ਕਾਰਜ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਵੀਰਵਾਰ ਸਵੇਰੇ ਕਪਿਲ ਨੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਦੱਸ ਦੇਈਏ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ ਗਿੰਨੀ ਦੇ ਹੋਮਟਾਊਨ ਜਲੰਧਰ ( ਪੰਜਾਬ ) ਵਿੱਚ ਹੋਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.