NewsBreaking NewsD5 specialIndiaPunjabSports

ਓਲੰਪਿਕ ਹਾਕੀ ਚੈਂਪੀਅਨ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਸਥਿਰ ਪਰ ਅਜੇ ਵੀ ਵੈਂਟੀਲੇਟਰ ‘ਤੇ

ਨਵੀਂ ਦਿੱਲੀ : ਆਪਣੇ ਜ਼ਮਾਨੇ ਦੇ ਦਿੱਗਜ ਹਾਕੀ ਖਿਡਾਰੀ ਅਤੇ ਤਿੰਨ ਵਾਰ ਓਲੰਪਿਕ ਗੋਲਡ ਮੈਡਲਿਸਟ ਜੇਤੂ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਹੁਣ ਵੀ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਸ 96 ਸਾਲਾ ਦਿੱਗਜ ਖਿਡਾਰੀ ਨੂੰ ਨਮੂਨਿਆ ਦੀ ਵਜ੍ਹਾ ਕਾਰਨ ਸ਼ੁੱਕਰਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਬੁੱਧਵਾਰ ਦੀ ਸਵੇਰੇ ਵੀ 2 ਵਾਰ ਦਿਲ ਦਾ ਦੌਰਾ ਪਿਆ ਅਤੇ ਉਦੋਂ ਤੋਂ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

Chief Secretary | ਮੁੱਖ ਸਕੱਤਰ ਦੀ ਖੁੱਲ੍ਹ ਗਈ ਪੋਲ, ਕਿੱਧਰ ਗਿਆ 600 ਕਰੋੜ? Sukhpal Khaira ਦੀ ਸਿੱਧੀ ਚੁਣੌਤੀ

ਦੱਸ ਦਈਏ ਕਿ ਬਲਬੀਰ ਸੀਨੀਅਰ ਨੂੰ ਬੀਤੇ ਸ਼ੁੱਕਰਵਾਰ ਨੂੰ ਤਬੀਅਤ ਵਿਗੜਨ ‘ਤੇ ਸੈਕਟਰ – 36 ਸਥਿਤ ਉਨ੍ਹਾਂ ਦੇ ਘਰ ਤੋਂ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ। ਉਹ ਆਪਣੀ ਧੀ ਸੁਸ਼ਬੀਰ ਅਤੇ ਕਬੀਰ ਦੇ ਨਾਲ ਰਹਿੰਦੇ ਹਨ। ਪਿਛਲੇ ਸਾਲ ਜਨਵਰੀ ‘ਚ ਬਲਬੀਰ ਸੀਨੀਅਰ ਨੂੰ ਹਸਪਤਾਲ ‘ਚ 108 ਦਿਨ ਗੁਜ਼ਾਰਨ ਤੋਂ ਬਾਅਦ ਪੀਜੀਆਈਐਮਈਆਰ ਤੋਂ ਛੁੱਟੀ ਮਿਲੀ ਸੀ। ਇਸ ਹਸਪਤਾਲ ‘ਚ ਉਨ੍ਹਾਂ ਦਾ ਨਮੂਨੀਆ ਇਲਾਜ ਚੱਲ ਰਿਹਾ ਸੀ।

NEWS BULLETIN || ਹੋਰ ਭਖਿਆ Chief Secretary ਦਾ ਮਾਮਲਾ, POLICE ਮੁਲਾਜ਼ਮਾਂ ‘ਤੇ ਕਿਉਂ ਹੋਈ ਵੱਡੀ ਕਾਰਵਾਈ ?

ਉਨ੍ਹਾਂ ਨੇ ਲੰਦਨ(1948),ਹੇਲਸਿੰਕੀ(1952) ਅਤੇ ਮੈਲਬਰਨ(1956) ਓਲੰਪਿਕ ‘ਚ ਭਾਰਤ ਦੇ ਗੋਲਡ ਮੈਡਲ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ ਵਿੱਚ ਨੀਦਰਲੈਂਡ ਦੇ ਖਿਲਾਫ 6- 1 ਨਾਲ ਮਿਲੀ ਜਿੱਤ ‘ਚ ਉਨ੍ਹਾਂ ਨੇ 5 ਗੋਲ ਕੀਤੇ ਸਨ ਅਤੇ ਇਹ ਰਿਕਾਰਡ ਅਜੇ ਵੀ ਬਰਕਰਾਰ ਹੈ। ਉਹ 1975 ਵਰਲਡ ਕਪ ਚੈਂਪੀਅਨ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button