ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਸੀਏਸ਼ਨ ਵੱਲੋਂ ਏ.ਪੀ.ਆਰ.ਓ. ਰਘੁਬੀਰ ਚੰਦ ਦੇ ਪਿਤਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ : ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਸੀਏਸ਼ਨ ਨੇ ਵਿਭਾਗ ਦੇ ਏ.ਪੀ.ਆਰ.ਓ. ਰਘੁਬੀਰ ਚੰਦ ਦੇ ਪਿਤਾ ਸ੍ਰੀ ਯਾਦਵ ਰਾਏ (80 ਸਾਲ) ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਯਾਦਵ ਰਾਏ ਲੋਕ ਸੰਪਰਕ ਵਿਭਾਗ ਵਿੱਚ 35 ਸਾਲ ਸੇਵਾਵਾਂ ਨਿਭਾਉਣ ਉਪਰੰਤ ਸੁਪਰਡੈਂਟ ਗਰੇਡ-1 ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਐਸੋਸੀਏਸ਼ਨ ਦੇ ਚੇਅਰਪਰਸਨ ਡਾ.ਸੇਨੂੰ ਦੁੱਗਲ, ਵਾਈਸ ਚੇਅਰਮੈਨ ਡਾ.ਓਪਿੰਦਰ ਸਿੰਘ ਲਾਂਬਾ, ਪ੍ਰਧਾਨ ਨਵਦੀਪ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਆਹਲੂਵਾਲੀਆ, ਸਕੱਤਰ ਜਨਰਲ ਸ਼ਿਖਾ ਨਹਿਰਾ, ਜਨਰਲ ਸਕੱਤਰ ਇਕਬਾਲ ਸਿੰਘ ਬਰਾੜ ਨੇ ਲੋਕ ਸੰਪਰਕ ਵਿਭਾਗ ਦਾ ਹੀ ਹਿੱਸਾ ਪੀੜਤ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਥੱਲੇ ਡਿੱਗਿਆ AIR FORCE ਦਾ ਹੈਲੀਕਾਪਟਰ , ਸੜ ਕੇ ਹੋਇਆ ਸੁਆਹ , ਮੌਕੇ ਦੀਆਂ LIVE ਤਸਵੀਰਾਂ! D5 Channel Punjabi
ਐਸੋਸੀਏਸ਼ਨ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ੍ਰੀ ਯਾਦਵ ਰਾਏ ਵੱਲੋਂ ਵਿਭਾਗ ਵਿੱਚ ਨਿਭਾਈਆਂ ਲਾਮਿਸਾਲ ਸੇਵਾਵਾਂ ਲਈ ਯਾਦ ਕੀਤਾ। ਸ੍ਰੀ ਯਾਦਵ ਰਾਏ ਦਾ ਬੀਤੇ ਦਿਨੀਂ ਯੂ.ਟੀ. ਸਥਿਤ ਪਿੰਡ ਸਾਰੰਗਪੁਰ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਲੋਕ ਸੰਪਰਕ ਵਿਭਾਗ ਵਿੱਚ ਆਪਣੇ ਸੇਵਾ ਕਾਲ ਦੌਰਾਨ ਵੱਖ-ਵੱਖ ਬਰਾਂਚਾਂ ਅਮਲਾ, ਫੀਲਡ, ਇਸ਼ਤਿਹਾਰ ਤੇ ਅਕਾਊਂਟ ਆਦਿ ਵਿੱਚ ਸੇਵਾਵਾਂ ਨਿਭਾਈਆਂ। ਉਹ ਆਪਣੇ ਪਿੱਛੇ ਤਿੰਨ ਪੁੱਤਰ ਤੇ ਦੋ ਬੇਟੀਆਂ ਛੱਡ ਗਏ। ਉਨ੍ਹਾਂ ਦੇ ਲੜਕੇ ਰਘੁਬੀਰ ਚੰਦ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਨਾਲ ਏ.ਪੀ.ਆਰ.ਓ. ਵਜੋਂ ਅਟੈਚ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.